ਕਰਾਚੀ (ਪੀਟੀਆਈ) : ਕੋਰੋਨਾ ਵਾਇਰਸ ਕਾਰਨ ਲੱਗੀਆਂ ਪਾਬੰਦੀਆਂ ਕਾਰਨ ਅਫ਼ਗਾਨਿਸਤਾਨ 'ਚ ਫਸੇ 462 ਪਾਕਿਸਤਾਨੀ ਤੋਰਖਮ ਸਰਹੱਦ ਰਾਹੀਂ ਦੇਸ਼ ਪਰਤ ਆਏ ਹਨ। ਮੀਡੀਆ ਰਿਪੋਰਟ ਅਨੁਸਾਰ ਇਨ੍ਹਾਂ ਨੂੰ ਕੁਆਰੰਟਾਈਨ 'ਚ ਰੱਖਿਆ ਗਿਆ ਹੈ।

ਐਤਵਾਰ ਨੂੰ ਦੇਸ਼ ਪਰਤੇ ਇਨ੍ਹਾਂ 462 ਪਾਕਿਸਤਾਨੀਆਂ ਵਿਚ 379 ਆਦਮੀ, 47 ਔਰਤਾਂ ਅਤੇ 36 ਬੱਚੇ ਸ਼ਾਮਲ ਹਨ। ਇਸ ਨਾਲ ਮੌਜੂਦਾ ਹਾਲਾਤ ਵਿਚ ਅਫ਼ਗਾਨਿਸਤਾਨ ਤੋਂ ਪਰਤਣ ਵਾਲੇ ਪਾਕਿਸਤਾਨੀਆਂ ਦੀ ਗਿਣਤੀ 1,632 ਹੋ ਗਈ ਹੈ। ਕੋਰੋਨਾ ਵਾਇਰਸ ਕਾਰਨ ਸੈਂਕੜੇ ਪਾਕਿਸਤਾਨੀ ਤੇ ਅਫ਼ਗਾਨਿਸਤਾਨੀ ਨਾਗਰਿਕ ਸਰਹੱਦ ਦੇ ਆਰ-ਪਾਰ ਫੱਸ ਗਏ ਸਨ। ਇਨ੍ਹਾਂ ਸਾਰੇ ਪਾਕਿਸਤਾਨੀਆਂ ਨੂੰ ਖ਼ੈਬਰ ਪਖਤੂਨਖਵਾ ਦੇ ਜਮਰੌਦ ਵਿਚ ਕੁਆਰੰਟਾਈਨ ਕੀਤਾ ਗਿਆ ਹੈ। ਪਾਕਿਸਤਾਨ 'ਚ ਹੁਣ ਤਕ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ 12,644 ਲੋਕ ਸਾਹਮਣੇ ਆਏ ਹਨ ਜਦਕਿ 256 ਲੋਕਾਂ ਦੀ ਮੌਤ ਹੋ ਚੁੱਕੀ ਹੈ।

Posted By: Rajnish Kaur