v> ਆਈਏਐਨਐਸ, ਇਸਲਾਮਾਬਾਦ : ਸਿਹਤ ਸਬੰਧੀ ਪ੍ਰੋਟੋਕੋਲ ਦਾ ਪਾਲਣ ਨਾ ਕਰਨ ਕਾਰਲ ਖੁੱਲ੍ਹਣ ਦੇ 48 ਘੰਟਿਆਂ ਬਾਅਦ ਹੀ ਪਾਕਿਸਤਾਨ ਵਿਚ 22 ਵਿਦਿਅਕ ਸੰਸਥਾਵਾਂ ਨੂੰ ਬੰਦ ਕਰਵਾ ਦਿੱਤਾ ਗਿਆ। ਇਥੋਂ ਦੀ ਨੈਸ਼ਨਲ ਕਮਾਂਡ ਆਪਰੇਸ਼ਨ ਮੁਤਾਬਕ ਇਨ੍ਹਾਂ ਸੰਸਥਾਵਾਂ ਵਿਚ ਮਹਾਮਾਰੀ ਦੇ ਮੱਦੇਨਜ਼ਰ ਲਾਗੂ ਸਿਹਤ ਸਬੰਧੀ ਮਾਪਦੰਡਾਂ ਭਾਵ ਐਸਓਪੀਜ਼ ਦਾ ਪਾਲਣ ਨਹੀਂ ਕੀਤਾ ਗਿਆ। ਕੋਵਿਡ 19 ਸੰਕ੍ਰਮਣ ਕਾਰਨ ਮਾਰਚ ਮਹੀਨੇ ਵਿਚ ਬੰਦ ਕੀਤੀਆਂ ਗਈਆਂ ਪਾਕਿਸਤਾਨ ਦੀਆਂ ਵਿਦਿਅਕ ਸੰਸਥਾਵਾਂ ਨੂੰ ਮੰਗਲਵਾਰ ਨੂੰ ਮੁਡ਼ ਖੋਲ੍ਹਿਆ ਗਿਆ ਸੀ।

22 ਵਿਚੋਂ 16 ਸੰਸਥਾਵਾਂ ਖੈਬਰ ਪਖਤੂਨਖਵਾਹ ਵਿਚ,ਇਕ ਇਸਲਾਮਾਬਾਦ ਅਤੇ ਪੰਜ ਗੁਲਾਮ ਕਸ਼ਮੀਰ ਵਿਚ ਸਨ। ਕਰਾਚੀ ਵਿਚ ਇੰਸਟੀਚਿਊਟ ਆਫ ਬਿਜਨੈਸ ਐਡਮਿਨਸਟ੍ਰੈਸ਼ਨ ਨੂੰ ਵੀ ਬੰਦ ਕਰਵਾਇਆ ਗਿਆ ਕਿਉਂਕਿ ਉਥੇ ਕੋਵਿਡ 19 ਸੰਕ੍ਰਮਣ ਦਾ ਇਕ ਹੀ ਮਾਮਲਾ ਸਾਹਮਣੇ ਆਇਆ ਸੀ।

Posted By: Tejinder Thind