v> ਇਸਲਾਮਾਬਾਦ, ਏਜੰਸੀ : ਪਾਕਿਸਤਾਨ ਦੇ ਸ਼ੇਖੂਪੁਰਾ ਵਿਚ ਇਕ ਟ੍ਰੇਨ ਦੇ ਬੱਸ ਦੀ ਟੱਕਰ 'ਚ ਘੱਟੋ-ਘੱਟ 19 ਸਿੱਖ ਸ਼ਰਧਾਲੂ ਮਾਰੇ ਗਏ। ਖ਼ਬਰਾਂ ਮੁਤਾਬਿਕ ਇਹ ਦਰਦਨਾਕ ਹਾਦਸਾ ਨਨਕਾਣਾ ਸਾਹਿਬ ਨੇੜੇ ਘੋਨੇ ਫਾਟਕ ਵਾਲੀ ਕ੍ਰਾਸਿੰਗ 'ਤੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇਹ ਸ਼ਰਧਾਲੂ ਨਨਕਾਣਾ ਸਾਹਿਬ ਤੋਂ ਪਰਤ ਰਹੇ ਸਨ। ਇਸ ਹਾਦਸੇ 'ਚ ਕਈ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ 'ਚ ਕਿੰਨੇ ਲੋਕ ਮਾਰੇ ਗਏ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਹਾਦਸੇ ਦੀ ਵਜ੍ਹਾ ਦਾ ਵੀ ਅਜੇ ਨਹੀਂ ਪਤਾ ਚੱਲਿਆ ਹੈ।

Posted By: Seema Anand