ਪਿਸ਼ਾਵਰ : ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ 'ਚ ਦੋ ਵਾਹਨਾਂ ਦੀ ਆਹਮੋ-ਸਾਹਮਣੀ ਟੱਕਰ 'ਚ 16 ਲੋਕਾਂ ਦੀ ਮੌਤ ਹ ਗਈ ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ। ਇਕ ਪੈਸੰਜਰ ਵੈਨ ਪਿਸ਼ਾਵਰ ਤੋਂ ਡੇਰਾ ਇਸਮਾਈਲ ਖ਼ਾਨ ਜਾ ਰਹੀ ਸੀ ਕਿ ਕਰਕ ਨੇੜੇ ਸਾਈਪੇਨਾ ਬੰਦੀ ਪਿੰਡ ਕੋਲ ਇਸ ਦੀ ਪਿਕ-ਅਪ ਟਰੱਕ ਨਾਲ ਸਿੱਧੀ ਟੱਕਰ ਹੋ ਗਈ ਜਿਸ ਕਾਰਨ 16 ਲੋਕਾਂ ਦੀ ਮੌਤ ਹੋ ਗਈ। ਹਾਦਸੇ 'ਚ ਜ਼ਖ਼ਮੀ ਚਾਰ ਲੋਕਾਂ ਨੂੰ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹਾਦਸੇ 'ਚ ਸੀਐੱਨਜੀ ਗੈਸ ਦਾ ਸਿਲੰਡਰ ਫਟਣ ਨਾਲ ਜ਼ਿਆਦਾ ਨੁਕਸਾਨ ਹੋਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।