ਇਸਲਾਮਾਬਾਦ (ਆਈਏਐੱਨਐੱਸ) : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਇਕ ਵੈਨ ਤੇ ਬੱਸ ਦੀ ਸਿੱਧੀ ਟੱਕਰ ਪਿੱਛੋਂ ਬੱਸ ਨੂੰ ਅੱਗ ਲੱਗ ਜਾਣ ਕਾਰਨ 15 ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ।

ਬਲੋਚਿਸਤਾਨ ਦੇ ਜ਼ਹੋਬ ਜ਼ਿਲ੍ਹੇ ਵਿਚ ਕਾਨ ਮਹਿਤਰਜ਼ਾਈ ਖੇਤਰ ਵਿਚ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਵੈਨ ਦਾ ਡਰਾਈਵਰ ਸੰਤੁਲਨ ਖੋਹ ਬੈਠਾ ਤੇ ਵੈਨ ਦੂਜੇ ਪਾਸਿਉਂ ਆ ਰਹੀ ਬੱਸ ਵਿਚ ਜਾ ਵੱਜੀ। ਵੈਨ ਵਿਚ ਈਰਾਨ ਤੋਂ ਸਮੱਗਲ ਕੀਤਾ ਹੋਇਆ ਤੇਲ ਸੀ ਤੇ ਇਹ ਜਿਸ ਸਮੇਂ ਬੱਸ ਨਾਲ ਟਕਰਾਈ ਤਾਂ ਬੱਸ ਨੂੰ ਅੱਗ ਲੱਗ ਗਈ। ਡੇਰਾ ਗਾਜ਼ੀ ਖ਼ਾਨ ਤੋਂ ਕੁਏਟਾ ਜਾ ਰਹੀ 44 ਸੀਟਰ ਬੱਸ ਵਿਚ ਹਾਦਸੇ ਸਮੇਂ 14 ਲੋਕ ਸਫ਼ਰ ਕਰ ਰਹੇ ਸਨ। ਬੱਸ ਤੇ ਵੈਨ ਨੂੰ ਅੱਗ ਲੱਗਣ ਕਾਰਨ ਦੋਨੋਂ ਸੜ ਕੇ ਸੁਆਹ ਹੋ ਗਈਆਂ। ਵੈਨ ਵਿਚ ਸਵਾਰ ਦੋ ਲੋਕ ਅਤੇ ਬੱਸ ਦੇ 13 ਮੁਸਾਿਫ਼ਰ ਇਸ ਹਾਦਸੇ ਵਿਚ ਮਾਰੇ ਗਏ ਜਦਕਿ ਇਕ ਮੁਸਾਿਫ਼ਰ ਗੰਭੀਰ ਜ਼ਖ਼ਮੀ ਹਾਲਤ ਵਿਚ ਮਿਲਿਆ ਜਿਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

Posted By: Rajnish Kaur