ਲੰਦਨ, ਏਜੰਸੀਆਂ : ਬ੍ਰਿਟੇਨ ਦੇ ਬ੍ਰਿਸਟਲ 'ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਐਨਕ ਦੀ ਸ਼ੁੱਕਰਵਾਰ ਨੂੰ ਆਨਲਾਈਨ ਨਿਲਾਮੀ ਹੋਈ। ਮਹਾਤਮਾ ਗਾਂਧੀ ਦੀ ਇਸ ਐਨਕ ਦੀ ਨਿਲਾਮੀ ਈਸਟ ਬ੍ਰਿਸਟਲ ਆਕਸ਼ਨਜ਼ ਏਜੰਸੀ ਵੱਲੋਂ ਹੋਈ ਜਿਸ ਨੂੰ ਇਕ ਅਮਰੀਕੀ ਕੁਲੈਕਟਰ ਨੇ 2 ਕਰੋੜ 55 ਲੱਖ ਰੁਪਏ 'ਚ ਖਰੀਦਿਆ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਮਹਾਤਮਾ ਗਾਂਧੀ ਨੇ ਪਹਿਨਿਆ ਸੀ ਤੇ ਬਾਅਦ 'ਚ ਇਕ ਪਰਿਵਾਰ ਨੂੰ ਬਤੌਰ ਤੋਹਫ਼ਾ ਦੇ ਦਿੱਤਾ ਸੀ। ਐਨਕ ਦੀ ਬੋਲੀ 10-15 ਹਜ਼ਾਰ ਪਾਊਂਡ (ਲਗਪਗ 9.77-14.66 ਲੱਖ ਰੁਪਏ) ਤਕ ਪਹੁੰਚਣ ਦੀ ਸੰਭਾਵਨਾ ਸੀ ਪਰ ਇਹ ਦੋ ਕਰੋੜ ਰੁਪਏ ਤੋਂ ਜ਼ਿਆਦਾ 'ਚ ਵਿਕਿਆ।

ਐਨਕ ਇੰਗਲੈਂਡ ਦੇ ਇਕ ਅਣਪਛਾਣੇ ਬਜ਼ਰੁਗ ਵਿਕ੍ਰੇਤਾ ਦੇ ਪਰਿਵਾਰ ਕੋਲ ਸੀ

ਨਿਊਜ ਏਜੰਸੀ ਪੀਟੀਆਈ ਮੁਤਾਬਕ ਨਿਲਾਮੀਕਰਤਾ ਨੇ ਦੱਸਿਆ ਕਿ ਇਹ ਐਨਕ ਇੰਗਲੈਂਡ ਦੇ ਇਕ ਅਣਪਛਾਤੇ ਬਜ਼ੁਰਗ ਵਿਕ੍ਰੇਤਾ ਦੇ ਪਰਿਵਾਰ ਕੋਲ ਸੀ। ਵਿਕ੍ਰੇਤਾ ਨੂੰ ਪਿਤਾ ਨੇ ਦੱਸਿਆ ਕਿ ਇਹ ਐਨਕ ਉਨ੍ਹਾਂ ਦੇ ਚਾਚਾ ਨੂੰ ਮਹਾਤਮਾ ਗਾਂਧੀ ਨੇ ਉਸ ਸਮੇਂ ਤੋਹਫ਼ਾ ਦੇ ਤੌਰ 'ਤੇ ਦਿੱਤਾ ਸੀ ਜਦੋਂ ਇਹ ਸਾਲ 1910-30 'ਚ ਦੱਖਣੀ ਅਫ਼ਰੀਕਾ 'ਚ ਬ੍ਰਿਟਿਸ਼ ਪੈਟਰੋਲੀਅਮ 'ਚ ਕੰਮ ਕਰਦੇ ਸੀ। ਨਿਲਾਮੀਕਰਤਾ ਮੁਤਾਬਕ ਐਨਕ ਦਾ ਮਾਲਕ ਨਿਲਾਮੀ ਤੋਂ ਪ੍ਰਾਪਤ ਰਾਸ਼ੀ ਨੂੰ ਆਪਣੀ ਲੜਕੀ ਨਾਲ ਵੰਡੇਗਾ।

ਆਨਲਾਈਨ ਨਿਲਾਮੀ ਨੇ ਲੋਕਾਂ ਨੂੰ ਕੀਤਾ ਆਕਰਸ਼ਕ

ਮਹਾਤਮਾ ਗਾਂਧੀ ਦੇ ਨਿੱਜੀ ਐਨਕ ਦਾ ਨਿਲਾਮੀ ਆਯੋਜਨ 21 ਅਗਸਤ ਨੂੰ ਹੋਇਆ। ਇਸ ਆਨਲਾਈਨ ਨਿਲਾਮੀ ਨੇ ਪਹਿਲਾਂ ਹੀ ਲੋਕਾਂ ਨੂੰ ਬਹੁਤ ਹੀ ਆਕਰਸ਼ਿਤ ਕੀਤਾ। ਭਾਰਤੀਆਂ ਨੇ ਇਸ 'ਚ ਵਿਸ਼ੇਸ਼ ਰੁਚੀ ਦਿਖਾਈ। ਇਸ ਐਨਕ ਦੀ ਪਹਿਲਾਂ ਹੀ 6,000 ਪਾਊਂਡ ਦੀ ਆਨਲਾਈਨ ਬੋਲੀ ਲਾਈ ਜਾ ਚੁੱਕੀ ਸੀ।

Posted By: Ravneet Kaur