ਲੰਡਨ, ਆਈਏਐੱਨਐੱਸ : ਇਕ ਨਵੇਂ ਅਧਿਐਨ 'ਚ ਦਾਅਵਾ ਕੀਤਾ ਗਿਆ ਹੈ ਕਿ ਇੰਟੇਂਸਿਵ ਕੇਅਰ ਯੂਨਿਟ ਦੇ ਡਾਕਟਰਾਂ ਦੇ ਮੁਕਾਬਲੇ ਹਸਪਤਾਲ ਦੇ ਸਫ਼ਾਈਕਰਮੀ ਦੇ ਕੋਰੋਨਾ ਸੰਕ੍ਰਮਿਤ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਜਨਰਲ ਥੌਰੈਕਸ 'ਚ ਪ੍ਰਕਾਸ਼ਿਤ ਅਧਿਐਨ 'ਚ ਪਤਾ ਚੱਲਿਆ ਹੈ ਕਿ ਸਫ਼ਾਈਕਰਮੀ, ਗੰਭੀਰ ਰੋਗਾਂ ਦਾ ਇਲਾਜ ਕਰ ਰਹੇ ਡਾਕਟਰਾਂ ਨਾਲ-ਨਾਲ ਕਾਲੇ, ਏਸ਼ੀਆਈ ਤੇ ਘੱਟ ਗਿਣਤੀ ਜਾਤੀ ਵਾਲੇ ਲੋਕਾਂ 'ਚ ਸੰਕ੍ਰਮਣ ਦਾ ਜ਼ੋਖ਼ਮ ਸਭ ਤੋਂ ਜ਼ਿਆਦਾ ਸੀ।

ਖੋਜਕਰਤਾਵਾਂ ਦਾ ਮੰਨਣਾ ਹੈ ਕਿ ਇਨ੍ਹਾਂ ਅੰਤਰਿਆਂ ਲਈ ਵੱਖ-ਵੱਖ ਤਰੀਕਿਆਂ ਨਾਲ ਪਾਏ ਜਾਣ ਵਾਲੇ ਪਰਸਨਲ ਪ੍ਰੋਟੇਕਸ਼ਨ ਇਕਯੂਮੈਂਟ ਕਿੱਟ ਜ਼ਿੰਮੇਵਾਰ ਹੋ ਸਕਦੇ ਹਨ। ਉਨ੍ਹਾਂ ਨੇ ਖ਼ਦਸਾ ਜਤਾਇਆ ਹੈ ਕਿ ਆਗਾਮੀ ਸਰਦੀ ਦੇ ਮੌਸਮ 'ਚ ਦੂਜੇ ਦੌਰ ਦਾ ਸੰਕ੍ਰਮਣ ਫੈਲ ਸਕਦਾ ਹੈ। ਬ੍ਰਿਟੇਨ ਦੇ ਯੂਨਵਰਸਿਟੀ ਹਸਪਤਾਲ ਬਮਿੰਘਮ ਐੱਨਐੱਚਐੱਸ ਫਾਊਡੇਸ਼ਨ ਟਰੱਸਟ ਨਾਲ ਇਸ ਅਧਿਐਨ ਦੇ ਲੇਖਕ ਅਲੈਸਕ ਰਿਚਰ ਨੇ ਕਿਹਾ ਸਾਡਾ ਮੰਨਣਾ ਹੈ ਕਿ ਆਈਸੀਯੂ ਦੇ ਕਮਰਚਾਰੀ ਸਭ ਤੋਂ ਜ਼ਿਆਦਾ ਜ਼ੋਖ਼ਮ 'ਚ ਹੋਣਗੇ ਪਰ ਇਨ੍ਹਾਂ ਨੇ ਹੋਰ ਥਾਵਾਂ 'ਤੇ ਕੰਮ ਕਰਨ ਵਾਲੇ ਲੋਕਾਂ ਦੇ ਮੁਕਾਬਲੇ ਬਿਹਤਰ ਸਹੂਲਤ ਮਿਲ ਸਕਦੀ ਹੈ।

ਇਸ ਅਧਿਐਨ ਲਈ ਖੋਜਕਰਤਾਵਾਂ ਨੇ ਹਸਪਤਾਲ ਦੇ ਸਟਾਫ਼ ਦੇ ਅਜਿਹੇ ਲੋਕਾਂ ਦਾ ਟੈਸਟ ਲਿਆ ਜਿਨ੍ਹਾਂ 'ਚ ਕੋਰੋਨਾ ਦੇ ਲੱਛਣ ਨਹੀਂ ਸੀ ਹਾਲਾਂਕਿ ਪਹਿਲਾਂ ਇਨ੍ਹਾਂ ਲੋਕਾਂ ਦੇ ਖ਼ੂਨ 'ਚ ਐਂਟੀਬਾਡੀ ਪਾਈ ਗਈ ਸੀ। 20 ਘੰਟਿਆਂ 545 ਕਰਮਚਾਰੀ ਭਰਤੀ ਕੀਤੇ ਗਏ। ਅਧਿਐਨ ਦੌਰਾਨ ਖੋਜਕਰਤਾਵਾਂ ਨੇ ਪਾਇਆ ਕਿ ਲੋਕ ਸਫ਼ਾਈ ਦੇ ਕੰਮ ਨਾਲ ਜੁੜੇ ਸੀ ਉਨ੍ਹਾਂ 'ਚ ਹੋਰਾਂ ਦੇ ਮੁਕਾਬਲੇ ਜ਼ਿਆਦਾ ਕਮਜ਼ੋਰੀ ਦੇਖੀ ਗਈ।

Posted By: Ravneet Kaur