v> ਸੰਯੁਕਤ ਰਾਸ਼ਟਰ, ਏਐੱਨਆਈ : ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧ ਟੀਐੱਸ ਤ੍ਰਿਮੂਰਤੀ ਨੇ ਪਾਕਿਸਤਾਨ ਨੂੰ ਅੱਤਵਾਦ ਦਾ ਕੇਂਦਰ ਦੱਸਿਆ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਅੱਤਵਾਦੀਆਂ ਦਾ ਗੜ੍ਹ ਹੈ। ਇੱਥੇ ਕੌਮਾਂਤਰੀ ਪੱਧਰ 'ਤੇ ਅੱਤਵਾਦੀ ਕਰਾਰ ਦਿੱਤੇ ਗਏ ਜਮਾਤ ਉਦ ਦਾਵਾ, ਲਸ਼ਕਰ-ਏ-ਤਾਇਬਾ, ਹਿਜ਼ਬੁਲ ਮੁਜ਼ਾਹਿਦੀਨ ਤੋਂ ਇਲਾਵਾ ਕਈ ਗੁੱਟਾਂ ਦਾ ਪਨਾਹਗਾਹ ਹੈ।

ਅਮਰੀਕਾ ਨੇ ਵੀ ਲਾਈ ਸੀ ਫਟਕਾਰ

ਜ਼ਿਕਰਯੋਗ ਹੈ ਕਿ ਜੂਨ 'ਚ ਅਮਰੀਕਾ ਨੇ ਵੀ ਅੱਤਵਾਦ ਦੇ ਮਾਮਲੇ 'ਤੇ ਪਾਕਿਸਤਾਨ ਨੂੰ ਫਟਕਾਰ ਲਾਈ ਸੀ ਤੇ ਕਿਹਾ ਸੀ ਕਿ ਪਾਕਿਸਤਾਨ ਨੇ ਪੁਲਵਾਮਾ ਹਮਲੇ ਤੋਂ ਬਾਅਦ ਵੱਡੇ ਪੈਮਾਨੇ 'ਤੇ ਹਮਲਿਆਂ ਨੂੰ ਰੋਕਣ ਲਈ ਭਾਰਤ ਕੇਂਦਰਿਤ ਅੱਤਵਾਦੀ ਸਮੂਹਾਂ ਦੇ ਵਿਰੁੱਧ ਮਾਮੂਲੀ ਕਦਮ ਚੁੱਕੇ ਪਰ ਉਹ ਹੁਣ ਵੀ ਖੇਤਰ 'ਚ ਸਰਗਰਮ ਅੱਤਵਾਦੀ ਸਮੂਹਾਂ ਲਈ ਸੁਰੱਖਿਅਤ ਪਨਾਹਗਾਹ ਹਨ।

Posted By: Ravneet Kaur