ਪੈਰਿਸ, ਏਐੱਫਪੀ : ਚੋਰੀ ਦੀਆਂ ਕਈ ਘਟਨਾਵਾਂ ਤੁਸੀਂ ਸੁਣੀਆਂ ਹੋਣਗੀਆਂ ਪਰ ਹੁਣ ਜਿਸ ਘਟਨਾ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਨੂੰ ਸੁਣਨ ਤੋਂ ਬਾਅਦ ਤੁਸੀਂ ਵੀ ਹੈਰਾਨ ਹੋ ਜਾਓਗੇ। ਜਾਪਾਨ ਤੋਂ ਪੈਰਿਸ ਗਿਆ ਇਕ ਸ਼ਖ਼ਸ ਜਿਵੇਂ ਹੀ ਆਪਣੇ ਹੋਟਲ ਤੋਂ ਬਾਹਰ ਸਿਗਰੇਟ ਲੈਣ ਲਈ ਨਿਕਲਿਆ ਉਦੋਂ ਹੀ ਉਸ ਦੇ ਹੱਥ 'ਤੇ ਬੰਨੀ ਸਵਿਸ ਘੜੀ ਚੋਰੀ ਹੋ ਗਈ। ਘੜੀ ਦੀ ਕੀਮਤ $840,000 (ਭਾਰਤੀ ਮੁਦਰਾ ਅਨੁਸਾਰ ਇਸ ਦੀ ਕੀਮਤ 5,96,44,620 ਕਰੋੜ ਹੈ) ਸੀ।

30 ਸਾਲਾ ਜਾਪਾਨੀ ਸ਼ਖ਼ਸ ਸੋਮਵਾਰ ਦੇਰ ਰਾਤ ਆਰਕ ਡੀ Triumph ਕੋਲ ਪੰਜ ਤਾਰਾ ਹੋਟਲ ਨੈਲੀਅਨ ਦੇ ਬਾਹਰ ਗਿਆ। ਹੋਟਲ ਦੇ ਬਾਹਰ ਇਕ ਸ਼ਖ਼ਸ ਨੇ ਉਸ ਨੂੰ ਸਿਗਰੇਟ ਆਫਰ ਕੀਤੀ ਤੇ ਜਿਵੇਂ ਹੀ ਉਸ ਨੇ ਸਿਗਰੇਟ ਲੈਣ ਲਈ ਹੱਥ ਅੱਗੇ ਵਧਾਇਆ ਤਾਂ ਉਸ ਦੇ ਹੱਥ 'ਤੇ ਬੰਨੀ ਸਵਿਸ ਘੜੀ ਲੈ ਕੇ ਚੋਰ ਫਰਾਰ ਹੋ ਗਿਆ। ਇਸ ਘੜੀ 'ਚ ਹੀਰੇ ਲੱਗੇ ਹੋਏ ਸਨ। ਫਰਾਂਸੀਸੀ ਰਾਜਧਾਨੀ ਪੈਰਿਸ 'ਚ ਇਹ ਚੋਰ ਧਨੀ ਯਾਤਰੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਇਸ ਤੋਂ ਪਹਿਲਾਂ ਵੀ ਚੋਰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਚੁੱਕੇ ਹਨ।

Posted By: Sukhdev Singh