ਹਾਂਗਕਾਂਗ : ਹਾਂਗਕਾਂਗ ਤੋਂ ਜਾਣ ਵਾਲੀਆਂ ਸਾਰੀਆਂ ਜਹਾਜ਼ ਸੇਵਾਵਾਂ ਨੂੰ ਰੱਦ ਕਰ ਦਿੱਤਾ ਗੀਆ ਹੈ। ਸੋਮਵਾਰ ਨੂੰ ਵੀ ਲੋਕਤੰਤਰ ਸਮਰਥਕ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਦੇ ਹਾਂਗਕਾਂਗ ਹਵਾਈ ਅੱਡਿਆਂ 'ਤੇ ਇਕੱਠੇ ਹੋਣ ਤੋਂ ਬਾਅਦ ਤੋਂ ਹੀ ਜਹਾਜ਼ਾਂ ਦੀ ਆਵਾ-ਜਾਈ ਠੱਪ ਕਰ ਦਿੱਤੀ ਗਈ ਹੈ। ਆਪਣੀਆਂ ਉਡਾਣਾਂ ਤੋਂ ਹਵਾਈਅੱਡਿਆਂ 'ਤੇ ਉਤਰਨ ਵਾਲੇ ਯਾਤਰੀਆਂ ਦਾ ਸਵਾਗਤ ਹਜ਼ਾਰਾਂ ਦੀ ਗਿਣਤੀ 'ਚ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ ਨੇ ਕੀਤਾ, ਜਿਨ੍ਹਾਂ ਨੇ ਆਜ਼ਾਦੀ ਦੇ ਨਾਅਰੇ ਲਗਾਏ। ਉਨ੍ਹਾਂ 'ਚੋਂ ਜ਼ਿਆਦਾਤਰ ਪ੍ਰਦਰਸ਼ਨਕਾਰੀ ਕਾਲੇ ਕਪੜਿਆਂ 'ਚ ਸਨ।

Posted By: Jaskamal