ਵਾਸ਼ਿੰਗਟਨ : ਅਮਰੀਕਾ ਪੁਲਾੜ ਏਜੰਸੀ ਨਾਸਾ ਤੇ ਜਾਨਸ ਹਾਪਕਿਨਸ ਯੂਨੀਵਰਸਿਟੀ ਆਫ ਐਪਲਾਈਡ ਫਿਜ਼ਿਕਸ ਲੈਬੋਰਟਰੀ ਦੇ ਵਿਗਿਆਨੀਆਂ ਨੇ ਖੋਜ ਕੀਤੀ ਹੈ ਕਿ ਜਦੋਂ ਉਲਕਾ ਪਿੰਡਾਂ ਦਾ ਮੀਂਹ ਚੰਦਰਮਾ 'ਤੇ ਪਿਆ ਤਾਂ ਚੰਦਰਮਾ 'ਤੇ ਪਾਣੀ ਦੀਆਂ ਬੂੰਦਾਂ ਵਾਸ਼ਪ ਬਣ ਕੇ ਨਿਕਲੀਆਂ। ਇਸ ਇਤਿਹਾਸਿਕ ਖੋਜ ਲਈ ਜ਼ਰੂਰੀ ਜਾਣਕਾਰੀ ਨੂੰ ਪੁਲਾੜ ਏਜੰਸੀ ਦੇ ਲੂਨਰ ਐਟਮਾਸਫਿਅਰ ਐਂਡ ਡਸਟ ਇਨਵਾਇਰਮੈਂਟ ਐਕਸਪਲੋਰਰ ਨੇ ਜਮ੍ਹਾਂ ਕਰ ਲਿਆ ਹੈ।

ਇਹ ਇਕ ਰੋਬਟ ਮਿਸ਼ਨ ਸੀ, ਜਿਸ 'ਚ ਚੰਮਦਰਮਾ ਦੇ ਐਕਸੋਸਫਿਅਰ ਸਬੰਧੀ ਜਾਣਕਾਰੀ ਇਕੱਠੀ ਕਰਨ ਲਈ ਅਕਤੂਬਰ 2013 ਤੋਂ ਅਪ੍ਰੈਲ 2014 ਤਕ ਚੰਦਰਮਾ ਦੀ ਪਰਿਕਰਮਾ ਕੀਤੀ ਸੀ। ਕੈਲੀਫੋਰਨੀਆ ਦੇ ਸਿਲੀਕਾਨ ਵੈਲੀ 'ਚ ਨਾਸਾ ਦੇ ਏਮਿਸ ਰਿਸਰਚ ਸੈਂਟਰ 'ਚ ਐੱਲਏਡੀਈਈ ਯੋਜਨਾ ਦੇ ਵਿਗਿਆਨਿਕ ਰਿਚਰਡ ਐਲਫਿਰਕ ਨੇ ਕਿਹਾ ਕਿ ਚੰਦਰਮਾ ਦੇ ਵਾਯੂਮੰਡਲ 'ਚ ਜ਼ਿਆਜਾਤਰ ਸਮਾਂ ਜਲ ਜਾਂ OH ਦੀ ਮਹੱਤਵਪੂਰਨ ਮਾਤਰਾ ਨਹੀਂ ਹੁੰਦੀ।

ਨਾਸਾ ਦੇ ਅਨੁਸਾਰ ਇਸ ਜਾਣਕਾਰੀ ਨਾਲ ਵਿਗਿਆਨਿਕਾਂ ਨੂੰ ਚੰਦਰਮਾ ਦੇ ਜਲ ਦੇ ਇਤਿਹਾਸ ਤੇ ਚੰਦਰਮਾ ਦੇ ਅਤੀਤ ਨੂੰ ਸਮਝਣ ਦੇ ਨਾਲ ਹੀ ਉਸ ਦੇ ਲਗਾਤਾਰ ਹੋ ਰਹੇ ਵਿਕਾਸ ਨੂੰ ਸਮਝਣ ਦਾ ਮੌਕੇ ਮਿਲਦਾ ਹੈ। ਇਸ ਗੱਲ ਦਾ ਪ੍ਰਮਾਣ ਹੈ ਕਿ ਚੰਦਰਮਾ 'ਤੇ ਪਾਣੀ ਮੌਜੂਦ ਹੈ। ਇਨ੍ਹਾਂ ਨਿਸ਼ਕਰਸ਼ਾਂ ਨਾਲ ਧਰੁਵਾਂ ਦੇ ਨਜ਼ਦੀਕ ਕਰੇਟਰਾਂ 'ਚ ਜਮ੍ਹਾਂ ਹੋਣ ਦੀ ਘਟਨਾ ਨੂੰ ਸਮਝਣ 'ਚ ਮਦਦ ਮਿਲ ਸਕਦੀ ਹੈ।

ਹਾਲਾਂਕਿ ਇਸ ਯੋਜਨਾ 'ਤੇ ਕੰਮ ਕਰ ਰਹੇ ਵਿਗਿਆਨੀਆਂ ਨੇ ਇਸ ਵਿਚਾਰ ਨੂੰ ਖਾਰਜ ਕਰ ਦਿੱਤਾ ਹੈ ਕਿ ਪ੍ਰਿਥਵੀ ਦੇ ਕੁਦਰਤੀ ਉਪਗ੍ਰਹਿ 'ਤੇ ਪਤਾ ਲਗਾਇਆ ਗਿਆ ਹੈ ਕਿ ਸਾਰਾ ਪਾਣੀ ਉਲਕਾ ਪਿੰਡਾਂ ਤੋਂ ਆਉਂਦਾ ਹੈ। ਹੋਰ ਗੱਲਾਂ ਤੋਂ ਇਲਾਵਾ ਚੰਦਰਮਾ 'ਤੇ ਪਾਣੀ ਦਾ ਉਤਪੱਤੀ ਸਬੰਧੀ ਬਹਿਸ ਜਾਰੀ ਹੈ।

Posted By: Jaskamal