ਮੈਡ੍ਰਿਡ, ਏਜੰਸੀਆਂ : ਸਪੇਨ ਸੋਮਵਾਰ ਤੋਂ ਆਪਣੇ ਕੁਝ ਸਮੁੰਦਰ ਤੱਟ ਨੂੰ ਫਿਰ ਤੋਂ ਖੋਲ੍ਹਣ ਦੀ ਤਿਆਰੀ ਕਰ ਰਿਹਾ ਹੈ। ਮੈਡ੍ਰਿਡ ਤੇ ਬਾਰਸੀਲੋਨਾ 'ਚ ਰੈਸਟੋਰੈਂਟ ਤੇ ਬਾਰ ਗਾਹਕਾਂ ਨੂੰ ਆਊਟਡੋਰ ਸੀਟਿੰਗ 'ਚ ਆਪਣੀ ਸੇਵਾ ਦੇਵਾਂਗੇ। ਜ਼ਿਕਰਯੋਗ ਹੈ ਕਿ ਯੂਰਪੀ ਦੇਸ਼ ਕੋਰੋਨਾ ਵਾਇਰਸ ਕਾਰਨ ਲਾਗੂ ਲਾਕਡਾਊਨ 'ਚ ਢਿੱਲ ਦੇਣ ਦੀ ਤਿਆਰੀ ਕਰ ਰਿਹਾ ਹੈ। ਨਿਊਜ਼ ਏਜੰਸੀ ਏਪੀ ਮੁਤਾਬਕ ਸੋਮਵਾਰ ਨੂੰ ਲੋਕਾਂ ਲਈ ਸਪੇਨਿਸ਼ ਰਾਜਧਾਨੀ ਮੈਡ੍ਰਿਡ ਤੇ ਬਾਰਸੀਲੋਨਾ ਦੇ ਰੈਸਟੋਰੈਂਟ ਤੇ ਬਾਰ 'ਚ ਆਊਟਡੋਰ ਸੀਟਿੰਗ ਲਈ 50 ਫ਼ੀਸਦੀ ਥਾਵਾਂ ਨੂੰ ਖੋਲ੍ਹ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਦੋਵਾਂ ਸ਼ਹਿਰ 'ਤੇ ਕੋਰੋਨਾ ਦੀ ਬੁਰੀ ਮਾਰ ਪਈ ਸੀ। ਦੇਸ਼ 'ਚ ਹੁਣ ਤਕ 28752 ਲੋਕਾਂ ਦੀ ਮੌਤ 'ਚ ਸਭ ਤੋਂ ਜ਼ਿਆਦਾ ਮੌਤਾਂ ਇਨ੍ਹਾਂ ਸ਼ਹਿਰਾਂ 'ਚ ਹੋਈਆਂ ਹਨ।

ਲਗਾਤਾਰ ਅੱਠਵੇਂ ਦਿਨ ਐਤਵਾਰ ਨੂੰ 100 ਤੋਂ ਘੱਟ ਲੋਕਾਂ ਦੀ ਮੌਤ

ਨਿਊਜ਼ ਏਜੰਸੀ ਏਪੀ ਮੁਤਾਬਕ ਜੂਨ ਦੇ ਅੰਤ ਤਕ ਦੂਜੇ ਪ੍ਰਾਂਤ 'ਚ ਯਾਤਰਾ ਦੀ ਮਨਜ਼ੂਰੀ ਨਹੀਂ ਰਹੇਗੀ ਤੇ ਕੌਮਾਂਤਰੀ ਸੈਲਾਨੀਆਂ ਨੂੰ ਜੁਲਾਈ ਤਕ ਦੇਸ਼ 'ਚ ਆਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਸਪੇਨ 'ਚ ਲਗਾਤਾਰ ਅੱਠਵੇਂ ਦਿਨ ਐਤਵਾਰ ਨੂੰ 100 ਤੋਂ ਘੱਟ ਲੋਕਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਈ ਸੀ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 24 ਘੰਟਿਆਂ 'ਚ 70 ਲੋਕਾਂ ਦੀ ਮੌਤ ਹੋਈ ਹੈ। ਮਾਰਚ 'ਚ ਵਾਇਰਸ ਦੇ ਆਊਟਬ੍ਰੇਕ ਦੌਰਾਨ ਇਕ ਹੀ ਦਿਨ 'ਚ 900 ਲੋਕਾਂ ਦੀ ਮੌਤ ਹੋ ਗਈ ਸੀ। ਦੇਸ਼ ਹੁਣ ਤਕ ਦੋ ਲੱਖ 53 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਗਏ ਹਨ।

ਦੁਨੀਆਭਰ 'ਚ 54 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ

ਨਿਊਜ਼ ਏਜੰਸੀ ਰਾਈਟਰਜ਼ ਮੁਤਾਬਕ ਦੁਨੀਆਭਰ 'ਚ 54 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਗਏ ਹਨ ਤੇ ਤਿੰਨ ਲੱਖ 43 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਪੂਰੇ ਯੂਰਪ 'ਚ 18 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ ਤੇ ਇਕ ਲੱਖ 69 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਯੂਰਪੀ ਦੇਸ਼ਾਂ 'ਚ ਸਭ ਤੋਂ ਪ੍ਰਭਾਵਿਤ ਦੇਸ਼ਾਂ 'ਚ ਸਪੇਨ ਦੂਜੇ ਨੰਬਰ 'ਤੇ ਹਨ। ਸਪੇਨ ਤੋਂ ਜ਼ਿਆਦਾ ਬ੍ਰਿਟੇਨ 'ਚ ਮਾਮਲੇ ਸਾਹਮਣੇ ਆਏ ਹਨ। ਦੋ ਲੱਖ 59 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ ਤੇ 36 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਹੈ।

Posted By: Rajnish Kaur