ਏਐੱਨਆਈ, ਜਿਨੇਵਾ : ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸੇ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਵਿਸ਼ਵੀ ਪੱਧਰ 'ਤੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਸੰਖਿਆ 10,357,662 ਹੋਣ ਦਾ ਅਨੁਮਾਨ ਲਗਾਇਆ ਹੈ, ਜਿਸ 'ਚ 508,055 ਲੋਕ ਬਿਮਾਰੀ ਨਾਲ ਮਰ ਚੁੱਕੇ ਹਨ।

ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਬੁੱਧਵਾਰ ਦੇਰ ਰਾਤ ਪ੍ਰਕਾਸ਼ਿਤ ਸਥਿਤ ਰਿਪੋਰਟ 'ਚ ਕਿਹਾ ਕਿ ਪਿਛਲੇ ਦਿਨੀਂ 163,939 ਨਵੇਂ ਮਾਮਲੇ ਦਰਜ ਕੀਤੇ ਗਏ ਸਨ, ਜਦਕਿ 4,188 ਮਰੀਜ਼ਾਂ ਦੀ ਮੌਤ ਹੋਈ ਸੀ।

ਰਿਪੋਰਟ 'ਚ ਕਿਹਾ ਗਿਆ ਕਿ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਅਮਰੀਕਾ 5.2 ਮਿਲੀਅਨ (50 ਲੱਖ ਤੋਂ ਵੱਧ) ਮਾਮਲਿਆਂ ਦੇ ਸਿਖ਼ਰ 'ਤੇ ਹੈ। ਨਾਲ ਹੀ ਕਿਹਾ ਕਿ ਹਾਲੇ ਮਾਮਲਿਆਂ ਦੀ ਗਿਣਤੀ ਕਰਨਾ ਜਾਰੀ ਰੱਖਦਾ ਹੈ, ਇਸਦੇ ਬਾਅਦ ਯੂਰਪ 'ਚ 2.7 (20 ਲੱਖ ਤੋਂ ਵੱਧ) ਮਿਲੀਅਨ ਤੋਂ ਵੱਧ ਮਾਮਲੇ ਹਨ। ਜਾਣਕਾਰੀ ਲਈ ਦੱਸ ਦੇਈਏ ਕਿ WHO ਨੇ 11 ਮਾਰਚ ਨੂੰ COVID-19 (ਕੋਰੋਨਾ ਵਾਇਰਸ) ਨੂੰ ਮਹਾਮਾਰੀ ਐਲਾਨ ਕਰ ਦਿੱਤਾ ਸੀ।

Posted By: Ramanjit Kaur