ਬੀਜਿੰਗ, ਰਾਈਟਰਜ਼ : ਚੀਨ ਤੋਂ ਪੂਰੀ ਦੁਨੀਆ 'ਚ ਫੈਲੇ ਕੋਰੋਨਾ ਵਾਇਰਸ ਦਾ ਕਹਿਰ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਬੀਤੇ ਸਾਲ 2019 ਤੋਂ ਕੋਰੋਨਾ ਵਾਇਰਸ ਦਾ ਕਹਿਰ ਝੱਲ ਰਹੇ ਚੀਨੇ ਨੂੰ ਕੁਝ ਦਿਨ ਪਹਿਲਾਂ ਹੀ ਇਸ ਨਾਲ ਥੜ੍ਹੀ ਰਾਹਤ ਮਿਲੀ ਸੀ ਪਰ ਇੱਥੇ ਫ੍ਰੋਜ਼ਨ ਸੀਫੂਡ ਪੈਕੇਟ 'ਤੇ ਫਿਰ ਤੋਂ ਕੋਰੋਨਾ ਵਾਇਰਸ ਪਾਏ ਜਾਣ ਕਾਰਨ ਹੜਕੰਪ ਮਚ ਗਿਆ ਹੈ। ਕੋਰੋਨਾ ਵਾਇਰਸ ਤੋਂ ਬਾਅਦ ਚੀਨ 'ਚ ਦੋ ਹੋਰ ਅਜੀਬ ਤਰ੍ਹਾਂ ਦੇ ਵਾਇਰਸ ਪਾਏ ਜਾ ਚੁੱਕੇ ਹਨ ਇਨ੍ਹਾਂ ਵਾਇਰਸਾਂ ਦੀ ਲਪੇਟ 'ਚ ਆਉਣ ਨਾਲ ਵੀ ਲੋਕਾਂ ਦੀ ਮੌਤ ਹੋਈ ਹੈ।

ਨਿਊਜ ਏਜੰਸੀ ਰਾਈਟਰਜ਼ ਮੁਤਾਬਕ ਚੀਨ ਨੇ ਇਕਵਾਡੇਰ ਤੋਂ ਫ੍ਰੋਜ਼ਨ ਸੀਫੂਡ ਦੀ ਦਰਾਮਦ ਕੀਤੀ ਸੀ ਇਸ ਤੋਂ ਬਾਅਦ ਸੀਫੂਡ ਦੀ ਦਰਾਮਦ 'ਤੇ ਰੋਕ ਲੱਗੀ ਹੋਈ ਹੈ। ਇਸ ਸੀਫੂਡ ਨੂੰ ਦਾਲਿਆਨ ਲਾਯੋਨਿੰਗ ਸੂਬੇ 'ਚ ਉਤਾਰਿਆ ਗਿਆ ਸੀ। ਇੱਥੇ ਯਾਂਤਈ ਦੀਆਂ ਤਿੰਨ ਕੰਪਨੀਆਂ ਨੇ ਇਹ ਫ੍ਰੋਜਨ ਸੀਫੂਡ ਖਰੀਦਿਆ ਸੀ। ਯਾਂਤਈ ਸਰਕਾਰ ਨੇ ਦੱਸਿਆ ਕਿ ਸੀਫੂਡ ਦਾਲਿਆਨ 'ਚ ਆਏ ਸ਼ਿਪਮੈਂਟ ਨਾਲ ਪਹੁੰਚਿਆ ਹੈ ਪਰ ਕਿੱਥੋ ਆਇਆ ਕਿਸੇ ਨੇ ਇਸ ਦੀ ਪੁਖਤਾ ਜਾਣਕਾਰੀ ਕਿਸੇ ਨੂੰ ਨਹੀਂ ਹੈ।

ਚੀਨੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਮਪੋਰਟ ਕੀਤੇ ਗਏ ਫ੍ਰੋਜ਼ਨ ਸੀਫੂਡ ਦੇ ਪੈਕੇਟ 'ਤੇ ਕੋਰੋਨਾ ਵਾਇਰਸ ਪਾਇਆ ਗਿਆ ਹੈ ਪਰ ਉਹ ਵੀ ਇਸ ਦੀ ਪੁਸ਼ਟੀ ਨਹੀਂ ਕਰ ਸਕੇ ਕਿ ਇਹ ਵਾਇਰਸ ਕਿਥੋਂ ਫ੍ਰੋਜ਼ਨ ਸੀਫੂਡ ਤੋਂ ਆਇਆ ਹੈ। ਦਾਲਿਆਨ 'ਚ ਕਸਟਮ ਅਫਸਰਾਂ ਦਾ ਕਹਿਣਾ ਹੈ ਕਿ ਜੁਲਾਈ 'ਚ ਲਾਯੋਨਿੰਗ ਸੂਬੇ 'ਚ ਫ੍ਰੋਜ਼ਨ ਫੂਡ ਦੀ ਪੈਕਜਿੰਗ 'ਤੇ ਕੋਰੋਨਾ ਵਾਇਰਸ ਪਾਇਆ ਗਿਆ ਸੀ ਜੋ ਇਕਵਾਡੇਰ ਤੋਂ ਦਰਾਮਦ ਹੋਇਆ ਸੀ। ਹੁਣ ਇਕ ਵਾਰ ਫਿਰ ਦਾਲਿਆਨ ਪਹੁੰਚੇ ਸੀਫੂਡ ਦੇ ਪੈਕੇਟ 'ਤੇ ਹੀ ਕੋਰੋਨਾ ਪਾਇਆ ਗਿਆ ਹੈ। ਇਕ ਪਾਸੇ ਦੁਨੀਆਭਰ ਦੇ ਦੇਸ਼ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਵੈਕਸੀਨ ਬਣਾਉਣ 'ਚ ਲੱਗੇ ਹੋਏ ਹਨ ਤੇ ਦੂਜੇ ਪਾਸੇ ਚੀਨ 'ਚ ਵਾਰੀ-ਵਾਰੀ ਕੋਰੋਨਾ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਚੀਨ 'ਚ ਕੁਝ ਦਿਨ ਪਹਿਲਾਂ ਰੂਸ ਨੇ ਕੋਰੋਨਾ ਵਾਇਰਸ ਦੀ ਵੈਕਸੀਨ ਬਣਾ ਲੈਣ ਦਾ ਦਾਅਵਾ ਕੀਤਾ ਹੈ। ਰਾਸ਼ਟਰਪਤੀ ਵਾਲਿਦਮੀਰ ਪੁਤਿਨ ਨੇ ਆਪਣੀ ਬੇਟੀ ਨੂੰ ਇਸ ਦਾ ਟੀਕਾ ਲਗਵਾਇਆ ਹੈ। ਕੁਝ ਹੋਰ ਦੇਸ਼ ਵੀ ਇਸ ਦੀ ਵੈਕਸੀਨ ਬਣਾਉਣ ਦਾ ਦਾਅਵਾ ਕਰ ਰਹੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਵੈਕਸੀਨ ਜਲਦ ਹੀ ਸਾਰਿਆਂ ਲਈ ਉਪਲਬਧ ਹੋਵੇਗੀ। ਅਜਿਹੇ 'ਚ ਚੀਨ 'ਚ ਫਿਰ ਤੋਂ ਕੋਰੋਨਾ ਵਾਇਰਸ ਪਾਏ ਜਾਣ ਤੋਂ ਬਾਅਦ ਦੇ ਪ੍ਰਸ਼ਾਸਨ 'ਚ ਹੜਕੰਪ ਮਚਿਆ ਹੋਇਆ ਹੈ।

Posted By: Ravneet Kaur