v> ਮਾਸਕੋ, ਏਜੰਸੀ : ਕੋਰੋਨਾ ਵੈਸਕੀਨ 'ਤੇ ਰੂਸ ਨੇ ਬਾਜ਼ੀ ਮਾਲ ਲਈ ਹੈ। ਰੂਸ ਦੀ ਸੇਤੇਨੋਵ ਯੂਨੀਵਰਸਿਟੀ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਲਈ ਵੈਕਸੀਨ ਤਿਆਰ ਕਰ ਲਈ ਹੈ। ਯੂਨੀਵਰਸਿਟੀ ਦਾ ਕਹਿਣਾ ਹੈ ਕਿ ਵੈਕਸੀਨ ਦੇ ਸਾਰੇ ਪ੍ਰੀਖਣਾਂ ਨੂੰ ਸਫ਼ਲਤਾਪੂਰਕ ਮੁਕੰਮਲ ਕਰ ਲਿਆ ਗਿਆ ਹੈ। ਜੇਕਰ ਇਹ ਦਾਅਵਾ ਸੱਚ ਨਿਕਲਿਆ ਤਾਂ ਕੋਰੋਨਾ ਵਾਇਰਸ ਦੀ ਪਹਿਲੀ ਵੈਕਸੀਨ ਹੋਵੇਗੀ। ਇਸ ਨਾਲ ਹੀ ਦੁਨੀਆ ਨੂੰ ਕੋਰੋਨਾ ਵਾਇਰਸ ਦਾ ਇਲਾਜ ਵੀ ਰੂਪ ਨੇ ਕੱਢ ਲਿਆ ਹੈ। ਹਾਲਾਂਕਿ ਅਮਰੀਕਾ ਸਮੇਤ ਦੁਨੀਆ ਦੇ ਤਮਾਮ ਵਿਕਸਿਤ ਦੇਸ਼ ਕੋਰੋਨਾ ਦੀ ਵੈਕਸੀਨ ਤਿਆਰ ਕਰਨ 'ਚ ਜੁਟੇ ਹਨ। ਕੋਈ ਤਾਂ ਟਰਾਇਲ ਦੇ ਪੱਧਰ 'ਤੇ ਅਸਫ਼ਲ ਵੀ ਹੋ ਗਏ ਪਰ ਰੂਸ ਨੇ ਪਹਿਲੀ ਵੈਕਸੀਨ ਨੂੰ ਸਫ਼ਲ ਕਰਾਰ ਦੇ ਕੇ ਬਾਜ਼ੀ ਮਾਰ ਲਈ ਹੈ।

Posted By: Rajnish Kaur