style="text-align: justify;"> ਬਾਮਕੋ (ਰਾਇਟਰ) : ਪੱਛਮੀ ਅਫਰੀਕਾ ਦੇ ਦੇਸ਼ ਮਾਲੀ 'ਚ 25 ਸਾਲਾ ਔਰਤ ਹਲੀਮਾ ਸਿਸਸੇ ਨੇ ਇਕੱਠੇ ਨੌਂ ਬੱਚਿਆਂ ਨੂੰ ਜਨਮ ਦਿੱਤਾ। ਇਹ ਔਰਤ ਗਰਭਵਤੀ ਹੋਣ ਤੋਂ ਬਾਅਦ ਚਰਚਾ 'ਚ ਆ ਗਈ ਸੀ। ਸਰਕਾਰ ਨੇ ਔਰਤ ਦੇ ਇਲਾਜ ਦੀ ਜ਼ਿੰਮੇਵਾਰੀ ਲੈ ਕੇ ਉਸਦਾ ਸਿਜੇਰੀਅਨ ਆਪ੍ਰਰੇਸ਼ਨ ਮੋਰੱਕੋ 'ਚ ਕਰਵਾਇਆ।

ਇਨ੍ਹਾਂ ਨੌਂ ਬੱਚਿਆਂ 'ਚ ਪੰਜ ਕੁੜੀਆਂ ਅਤੇ ਚਾਰ ਮੁੰਡੇ ਹਨ। ਸਾਰੇ ਸਿਹਤਮੰਦ ਹਨ। ਮਾਲੀ ਦੀ ਸਿਹਤ ਮੰਤਰੀ ਫੈਂਟਾ ਸਿਬੀ ਨੇ ਦੱਸਿਆ ਕਿ ਹਲੀਮਾ ਦਾ ਮਾਰਚ 'ਚ ਅਲਟਰਾ-ਸਾਊਂਡ ਕਰਵਾਇਆ ਗਿਆ ਸੀ। ਉਸ ਸਮੇਂ ਰਿਪੋਰਟ 'ਚ ਸੱਤ ਬੱਚੇ ਹੋਣਾ ਦੱਸਿਆ ਗਿਆ। ਜਦੋਂ ਡਿਲੀਵਰੀ ਦਾ ਸਮਾਂ ਆਇਆ ਅਤੇ ਸਿਜੇਰੀਅਨ ਆਪ੍ਰਰੇਸ਼ਨ ਕੀਤਾ ਗਿਆ ਤਾਂ ਨੌਂ ਬੱਚੇ ਹੋਏ।