ਜਨੇਵਾ (ਏਜੰਸੀਆਂ) : ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੇ ਡਾਇਰੈਕਟਰ ਜਨਰਲ ਟੈਡਰੋਸ ਐਡਨਾਮ ਘੇਬਯੇਯੀਅਸ ਨੇ ਚਿਤਾਵਨੀ ਦੇ ਨਾਲ ਨਿਰਾਸ਼ਾ ਵੀ ਪ੍ਰਗਟ ਕੀਤੀ ਹੈ ਕਿ ਕੋਰੋਨਾ ਵਾਇਰਸ ਖ਼ਿਲਾਫ਼ ਹੁਣ ਤਕ ਕੋਈ ਮਹੱਤਵਪੂਰਣ ਵੈਕਸੀਨ ਲੱਭਣ ਵਿਚ ਅਸੀਂ ਅਸਫਲ ਰਹੇ ਹਾਂ। ਡਬਲਯੂਐੱਚਓ ਮੁਖੀ ਨੇ ਇਕ ਆਨਲਾਈਨ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਦੁਨੀਆ ਬੇਹੱਦ ਅਹਿਮ ਐਂਟੀ ਮਾਈਕ੍ਰੋਬੀਅਲ ਦਵਾਈਆਂ ਦੀ ਸਮਰੱਥਾ ਨੂੰ ਖੋਹੰਦੀ ਜਾ ਰਹੀ ਹੈ। ਕੋਰੋਨਾ ਮਹਾਮਾਰੀ ਨੇ ਇਨ੍ਹਾਂ ਦਵਾਈਆਂ ਦੀ ਵਰਤੋਂ ਨੂੰ ਬੜ੍ਹਾਵਾ ਦਿੱਤਾ ਹੈ। ਇਨ੍ਹਾਂ ਦੇ ਅਤਿ ਅਧਿਕ ਸੇਵਨ ਨਾਲ ਅਖੀਰ ਜੀਵਾਣੂ ਪ੍ਰਤੀਰੋਧੀ ਸਮਰੱਥਾ 'ਤੇ ਉਲਟ ਅਸਰ ਪਵੇਗਾ।

ਟੈਡਰੋਸ ਨੇ ਦੁਨੀਆ ਤੋਂ ਇਸ ਸਬੰਧ ਵਿਚ ਸਥਾਈ ਵੈਕਸੀਨ ਦੀ ਖੋਜ ਨੂੰ ਪ੍ਰਰੋਤਸਾਹਿਤ ਕਰਨ ਲਈ ਨਵੇਂ ਮਾਡਲ ਲੱਭਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਸਾਡੇ ਸਮੇਂ ਦੀਆਂ ਸਭ ਤੋਂ ਜ਼ਰੂਰੀ ਚੁਣੌਤੀਆਂ ਵਿੱਚੋਂ ਇਕ ਹੈ। ਐÎਟੀ ਮਾਈਕ੍ਰੋਬੀਅਲ ਅਕਸਰ ਸਾਧਾਰਨ ਇਨਫੈਕਸ਼ਨ ਦੇ ਇਲਾਜ ਲਈ ਵਰਤੋਂ ਵਿਚ ਲਿਆਏ ਜਾਂਦੇ ਹਨ। ਇਨ੍ਹਾਂ ਦਵਾਈਆਂ ਦੇ ਜ਼ਿਆਦਾ ਸੇਵਨ ਨਾਲ ਇਹ ਸਰੀਰ 'ਤੇ ਪ੍ਰਭਾਵਹੀਣ ਹੋਣ ਲੱਗਦੀ ਹੈ। ਦੁਨੀਆ ਪਹਿਲੇ ਹੀ ਐਂਟੀਬਾਇਓਟਿਕ ਦਵਾਈਆਂ ਨੂੰ ਲੈ ਕੇ ਅਜਿਹੀਆਂ ਹੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਫਿਰ ਵੀ ਟੈਡਰੋਸ ਨੇ ਕਿਹਾ ਕਿ ਨਵੇਂ ਐਂਟੀਬਾਇਓਟਿਕ ਅਤੇ ਐਂਟੀ ਮਾਈਕ੍ਰੋਬੀਅਲ ਏਜੰਟਾਂ ਨੂੰ ਤਿਆਰ ਕਰਨ ਦੀ ਲੋੜ ਹੈ।

ਮੌਜੂਦਾ ਸਮੇਂ 'ਚ ਦੁਨੀਆ ਵਿਚ ਕੋਰੋਨਾ ਵਾਇਰਸ ਲਈ ਕੋਈ ਟੀਕਾ ਨਹੀਂ ਹੈ। ਹਾਲਾਂਕਿ, ਪੂਰੀ ਦੁਨੀਆ ਕੋਰੋਨਾ ਵਾਇਰਸ ਦੀ ਵੈਕਸੀਨ ਦੀ ਖੋਜ ਵਿਚ ਲੱਗੀ ਹੈ ਪ੍ਰੰਤੂ ਇਨ੍ਹਾਂ ਦਵਾਈਆਂ ਦਾ ਮਾਨਵ ਪ੍ਰਰੀਖਣਾਂ ਵਿਚ ਅਜੇ ਤਕ ਕੋਈ ਅਸਰ ਨਹੀਂ ਦਿਸਿਆ ਹੈ। ਵੈਕਸੀਨ ਦੇ ਮਨੁੱਖਾਂ 'ਤੇ ਤਜਰਬਿਆਂ ਦੇ ਨਤੀਜੇ ਉਤਸ਼ਾਹਜਨਕ ਨਹੀਂ ਰਹੇ। ਅਜਿਹੇ ਸਮੇਂ ਗਿਲੀਡ ਦੀ ਇਕ ਨਵੀਂ ਐਂਟੀ ਵਾਇਰਸ ਦਵਾਈ ਜਿਸ ਨੂੰ ਰੈਮੇਡਸਵਿਰ ਕਿਹਾ ਗਿਆ ਹੈ ਤੋਂ ਕਾਫ਼ੀ ਉਮੀਦਾਂ ਹਨ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਵਾਈ ਦੇ ਤਜਰਬੇ ਦੌਰਾਨ ਕੋਰੋਨਾ ਇਨਫੈਕਸ਼ਨ ਨੂੰ ਰੋਕਣ ਦੇ ਸੀਮਤ ਪ੍ਰਭਾਵ ਦਿਸੇ ਹਨ। ਦੁਨੀਆ ਦੇ ਕਈ ਦੇਸ਼ਾਂ ਵਿਚ ਕੋਰੋਨਾ ਮਰੀਜ਼ਾਂ ਨੂੰ ਇਹ ਦਵਾਈ ਦਿੱਤੀ ਜਾ ਰਹੀ ਹੈ।

ਕੋਰੋਨਾ ਵਾਇਰਸ ਹੈ ਪਹਿਲੇ ਵਰਗਾ ਹੀ ਘਾਤਕ

ਡਬਲਯੂਐੱਚਓ ਦੀ ਮਾਹਿਰ ਮਾਰੀਆ ਵਾਨ ਕੇਰਖੋਵ ਨੇ ਕਿਹਾ ਕਿ ਇਸ ਗੱਲ ਦੇ ਕੋਈ ਸਬੂਤ ਨਹੀਂ ਹਨ ਕਿ ਨੋਵਲ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਜਾਂ ਉਸ ਦੀ ਘਾਤਕਤਾ ਵਿਚ ਕੋਈ ਬਦਲਾਅ ਹੋਇਆ ਹੈ। ਸੰਗਠਨ ਵਿਚ ਕੋਵਿਡ-19 ਦੀ ਤਕਨੀਕੀ ਮੁਖੀ ਮਾਰੀਆ ਦਾ ਕਹਿਣਾ ਹੈ ਕਿ ਇਹ ਵਾਇਰਸ ਅਜੇ ਵੀ ਬੇਹੱਦ ਤੇਜ਼ੀ ਨਾਲ ਫੈਲ ਸਕਦਾ ਹੈ ਅਤੇ ਪਹਿਲੇ ਜਿੰਨਾ ਹੀ ਜਾਨਲੇਵਾ ਵੀ ਹੈ। ਇਹ ਜ਼ਰੂਰ ਹੋਇਆ ਹੈ ਕਿ ਇਨਫੈਕਟਿਡ ਲੋਕਾਂ ਵਿਚ ਕੋਈ ਹੋਰ ਬੇਹੱਦ ਘਾਤਕ ਬਿਮਾਰੀ ਹੋਣ ਦੀ ਸ਼ੰਕਾ 20 ਫ਼ੀਸਦੀ ਘੱਟ ਹੋਈ ਹੈ ਪਰ ਮੈਨੂੰ ਲੱਗਦਾ ਹੈ ਕਿ ਇਨਫੈਕਸ਼ਨ ਦੀ ਤੀਬਰਤਾ ਨੂੰ ਘੱਟ ਕਰਨ ਲਈ ਕੁਝ ਜ਼ਰੂਰੀ ਕਦਮ ਚੁੱਕੇ ਜਾਣ ਦੀ ਲੋੜ ਹੈ। ਇਸ ਵਿਚ ਟੈਸਟਿੰਗ ਤੋਂ ਲੈ ਕੇ ਸਾਰੇ ਸੰਪਰਕਾਂ ਨੂੰ ਕੁਆਰੰਟਾਈਨ ਕਰਨਾ, ਸਰੀਰਕ ਦੂਰੀ ਦੇ ਨਿਯਮਾਂ ਆਦਿ ਦਾ ਪਾਲਣ ਜ਼ਰੂਰੀ ਹੁੰਦਾ ਹੈ। ਜ਼ਿਕਰਯੋਗ ਹੈ ਕਿ ਇਟਲੀ ਦੇ ਮਿਲਾਨ ਸਥਿਤ ਸੈਨ ਰਾਫੇਲ ਹਸਪਤਾਲ ਦੇ ਮੁਖੀ ਡਾ. ਅਲਬਰਟੋ ਜੈਂਗਰਿਲੋ ਨੇ ਹਾਲ ਹੀ ਵਿਚ ਇਕ ਖੋਜ ਵਿਚ ਦਾਅਵਾ ਕੀਤਾ ਸੀ ਕਿ ਕੋਰੋਨਾ ਵਾਇਰਸ ਹੁਣ ਪਹਿਲੇ ਵਰਗਾ ਘਾਤਕ ਨਹੀਂ ਰਿਹਾ ਹੈ।

ਇਨਸੈੱਟ ਬਾਕਸ

ਅਮਰੀਕਾ ਨਾਲ ਕੰਮ ਜਾਰੀ ਰੱਖਣ ਦੀ ਹੈ ਉਮੀਦ : ਟੈਡਰੋਸ

ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੈਡਰੋਸ ਐਡਨਾਮ ਘੇਬਯੇਯੀਅਸ ਨੇ ਉਮੀਦ ਪ੍ਰਗਟਾਈ ਹੈ ਕਿ ਅਮਰੀਕਾ ਉਨ੍ਹਾਂ ਦੇ ਸੰਗਠਨ ਨਾਲ ਆਪਣਾ ਸਹਿਯੋਗ ਜਾਰੀ ਰੱਖੇਗਾ। ੁਉਨ੍ਹਾਂ ਇਕ ਆਨਲਾਈਨ ਕਾਨਫਰੰਸ ਵਿਚ ਕਿਹਾ ਕਿ ਅਮਰੀਕੀ ਸਰਕਾਰ ਅਤੇ ਅਮਰੀਕੀ ਜਨਤਾ ਦੇ ਦਿ੍ੜ੍ਹ ਸਹਿਯੋਗ ਨਾਲ ਵਿਸ਼ਵ ਨੂੰ ਲੰਬੇ ਸਮੇਂ ਤਕ ਲਾਭ ਹੁੰਦਾ ਰਿਹਾ ਹੈ। ਅਮਰੀਕੀ ਸਰਕਾਰ ਅਤੇ ਜਨਤਾ ਦੀ ਉਦਾਰਤਾ ਦੀ ਮਦਦ ਨਾਲ ਕਈ ਦਹਾਕਿਆਂ ਤੋਂ ਇਸ ਵਿਸ਼ਵ ਪੱਧਰੀ ਸਿਹਤ ਸੰਸਥਾ ਦੁਨੀਆ ਭਰ ਵਿਚ ਜਨ ਸਿਹਤ ਨੂੰ ਬਿਹਤਰ ਬਣਾਉਣ ਵਿਚ ਆਪਣਾ ਯੋਗਦਾਨ ਦਿੰਦੀ ਰਹੀ ਹੈ।