ਜੇਨੇਵਾ, ਆਈਏਐਨਐਸ : ਕੋਰੋਨਾ ਮਹਾਮਾਰੀ ਦੌਰਾਨ ਫਿਲਹਾਲ ਦੁਨੀਆ ਭਰ ਵਿਚ ਇਸ ਦੇ ਇਲਾਜ ਨੂੰ ਲੈ ਕੇ ਕੋਸ਼ਿਸ਼ਾਂ ਜਾਰੀ ਹਨ। ਕਈ ਦੇਸ਼ਾਂ ਵਿਚ ਇਸਦੀ ਵੈਕਸੀਨ ਤਿਆਰ ਕੀਤੀ ਜਾ ਰਹੀ ਹੈ। ਇਸ ਦੌਰਾਨ ਕੋਰੋਨਾ ਦੇ ਇਲਾਜ ਨੂੰ ਲੈ ਕੇ ਕਈ ਦਵਾਈਆਂ ਚਰਚਾ ਵਿਚ ਹਨ। ਇਸ ਵਿਚ ਇਕ ਪ੍ਰਮੁੱਖ ਦਵਾਈ ਰੇਮਡੇਸੀਵਰ ਹੈ। ਵਿਸ਼ਵ ਸਿਹਤ ਸੰਗਠਨ ਨੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੱਤੀ ਕਿ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਐਂਡੀਵਾਇਰਲ ਡਰੱਗ ਰੇਮਡੇਸੀਵਰ ਦਾ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ, ਚਾਹੇ ਉਹ ਕਿੰਨੇ ਹੀ ਬੀਮਾਰ ਕਿਉਂ ਨਾ ਹੋਵੇ। ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਦਵਾਈ ਕੋਰੋਨਾ ਮਰੀਜ਼ਾਂ 'ਤੇ ਕਾਰਗਰ ਹੈ, ਇਸ ਦਾ ਕੋਈ ਸਬੂਤ ਨਹੀਂ ਹੈ।

Posted By: Tejinder Thind