ਬੀਜਿੰਗ, ਏਜੰਸੀ : ਵਿਸ਼ਵ ਸਿਹਤ ਸੰਗਠਨ (WHO) ਦੀ ਟੀਮ ਨੇ ਚੀਨ ਦੇ ਵੂਹਾਨ ਦੌਰੇ ਦੌਰਾਨ ਕੋਰੋਨਾ ਵਾਇਰਸ ਸਬੰਧੀ ਇਕ ਵੱਡਾ ਖੁਲਾਸਾ ਕੀਤਾ ਹੈ। ਡਬਲਯੂਐੱਚਓ ਸਾਹਮਣੇ ਵੁਹਾਨ ਲੈਬ ਦੇ ਵਿਗਿਆਨੀਆਂ ਨੇ ਸਵੀਕਾਰ ਕੀਤਾ ਹੈ ਕਿ ਰਹੱਸਮਈ ਗੁਫ਼ਾਵਾਂ 'ਚੋਂ ਚਮਗਿੱਦੜ ਦੇ ਨਮੂਨੇ ਲੈਂਦੇ ਸਮੇਂ ਉਨ੍ਹਾਂ ਨੂੰ ਕੁਝ ਚਮਗਿੱਦੜਾਂ ਨੇ ਕੱਟ ਲਿਆ ਸੀ। ਚੀਨੀ ਵਿਗਿਆਨੀਆਂ ਦੀ ਲਾਪਰਵਾਹੀ ਦੀ ਇਕ ਵੀਡੀਓ ਸਾਹਮਣੇ ਆਈ ਹੈ। ਵੀਡੀਓ 'ਚ ਇਹ ਖੁਲਾਸਾ ਹੋਇਆ ਹੈ। ਕਾਬਿਲੇਗ਼ੌਰ ਹੈ ਕਿ ਬੀਤੇ ਸਾਲ ਦੁਨੀਆ ਭਰ 'ਚ ਤਬਾਹੀ ਮਚਾਉਣ ਵਾਲੀ ਆਲਮੀ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਚੀਨ ਦੇ ਵੁਹਾਨ ਸ਼ਹਿਰ ਤੋਂ ਹੋਈ ਸੀ। ਉਦੋਂ ਤੋਂ ਚੀਨ ਦਾ ਵੁਹਾਨ ਸ਼ਹਿਰ ਸੁਰਖੀਆਂ 'ਚ ਹੈ। ਚੀਨ 'ਤੇ ਇਹ ਦੋਸ਼ ਲਗਦਾ ਰਿਹਾ ਹੈ ਕਿ ਉਸ ਨੇ ਦੁਨੀਆ ਨੂੰ ਇਸ ਮਹਾਮਾਰੀ ਤੋਂ ਅਣਜਾਣ ਰੱਖਿਆ।

ਇਸ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਵੁਹਾਨ ਇੰਸਟੀਚਿਊਟ ਆਫ ਵਾਇਰੋਲਾਜੀ ਦੇ ਵਿਗਿਆਨੀਆਂ ਨੇ ਚਮਗਿੱਦੜ ਦੇ ਨਮੂਨੇ ਲੈਂਦੇ ਸਮੇਂ ਇਹ ਲਾਪਰਵਾਹੀ ਵਰਤੀ। ਇਸ ਕਾਰਨ ਉਹ ਚਮਗਿੱਦੜ ਦਾ ਸ਼ਿਕਾਰ ਬਣੇ। ਇਨ੍ਹਾਂ ਗੁਫ਼ਾਵਾਂ 'ਚ ਚੀਨ ਦੇ ਵਿਗਿਆਨੀਆਂ ਨੇ ਨਮੂਨੇ ਲਏ ਸਨ। ਚਮਗਿੱਦੜਾਂ ਦੀਆਂ ਇਹ ਗੁਫ਼ਾਵਾਂ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਚਮਗਿੱਦੜਾਂ ਨੂੰ ਗੜ੍ਹ ਕਹੀਆਂ ਜਾਂਦੀਆਂ ਹਨ। ਤਾਇਵਾਨ ਨਿਊਜ਼ ਮੁਤਾਬਿਕ 29 ਦਸੰਬਰ, 2017 ਨੂੰ ਚੀਨ ਦੇ ਇਕ ਸਰਕਾਰੀ ਟੀਵੀ ਚੈਨਲ ਨੇ ਵੀਡੀਓ ਜਾਰੀ ਕੀਤਾ ਸੀ। ਇਸ ਵਿਚ ਚੀਨ ਦੀ ਬੈਟ ਵੂਮੈੱਨ ਕਹੀ ਜਾਣ ਵਾਲੀ ਸ਼ੀ ਝੇਂਗਲੀ ਤੇ ਉਨ੍ਹਾਂ ਦੀ ਟੀਮ ਸਾਰਸ ਦੀ ਉਤਪਤੀ ਦੀ ਖੋਜ ਲਈ ਨਿਕਲੇ ਸਨ। ਉਨ੍ਹਾਂ ਇਸ ਗੱਲ ਦਾ ਪਤਾ ਸੀ ਕਿ ਗੁਫ਼ਾ 'ਚ ਮੌਜੂਦ ਚਮਗਿੱਦੜ ਖ਼ਤਰਨਾਕ ਤੇ ਇਨਫੈਕਟਿਡ ਸਾਬਿਤ ਹੋ ਸਕਦੇ ਹਨ। ਵੀਡੀਓ 'ਚ ਵਿਗਿਆਨੀਆਂ ਨੇ ਟੀ-ਸ਼ਰਟ ਪਹਿਨ ਰੱਖੀ ਸੀ ਤਾਂ ਕੁਝ ਬੇਫਿਕਰ ਹੋ ਕੇ ਚਮਗਿੱਦੜਾਂ ਨੂੰ ਫੜੀ ਦਿਖ ਰਹੇ ਹਨ। ਇਸ ਕਾਰਨ ਟੀਮ 'ਚ ਮੌਜੂਦ ਇਕ ਮੈਂਬਰ ਨੂੰ ਚਮਗਿੱਦੜ ਨੇ ਕੱਟ ਲਿਆ। ਦੱਸ ਦੇਈਏ ਕਿ ਕੋਰੋਨਾ ਦੀ ਉਤਪਤੀ ਕਿੱਥੋਂ ਹੋਈ, ਇਹ ਵਾਇਰਸ ਆਖ਼ਰ ਕਿੱਥੋਂ ਆਇਆ?

Posted By: Seema Anand