ਜੇਐੱਨਐੱਨ, ਜਿਨੇਵਾ/ਏਐੱਨਆਈ : ਵਿਸ਼ਵ ਸਿਹਤ ਸੰਗਠਨ ਨੇ ਸ਼ੁੱਕਰਵਾਰ ਨੂੰ ਐਲ਼ਾਨ ਕਰਦਿਆਂ ਕਿਹਾ ਕਿ ਉਹ ਆਪਣੇ ਕੋਵੈਕਸ ਪਹਿਲ ਤਹਿਤ ਗਰੀਬ ਦੇਸ਼ਾਂ 'ਚ ਅਗਲੇ ਮਹੀਨੇ ਤੋਂ ਕੋਰੋਨਾ ਦੀ ਵੈਕਸੀਨ ਭੇਜੇਗਾ। ਇਸਲਈ ਉਸ ਨੇ ਕੋਵਿਡ-19 ਵੈਕਸੀਨ ਦੀ 40 ਮਿਲਿਅਨ (4 ਕਰੋੜ) ਡੋਜ ਲਈ ਫਾਈਬਰ/ਬਾਓਐਨਟੇਕ ਨਾਲ ਇਕ ਸਮਝੌਤਾ ਕੀਤਾ ਹੈ। ਦੱਸ ਦੇਈਏ ਕਿ ਇਹ ਪਹਿਲ ਵੱਖ-ਵੱਖ ਦੇਸ਼ਾਂ ਨੂੰ ਟੀਕਿਆਂ ਤਕ ਸ਼ੁਰੂਆਤੀ ਪਹੁੰਚ ਕਾਇਮ ਲਈ ਉਨ੍ਹਾਂ ਨੂੰ ਵਿਕਸਿਤ ਕਰਨ 'ਚ ਨਿਵੇਸ਼ ਤੇ ਵਿਕਾਸਸ਼ੀਲ ਦੇਸ਼ਾਂ ਨੂੰ ਵਿੱਤੀ ਮਦਦ ਪਹੁੰਚਾਉਣ ਦੀ ਵਿਵਸਥਾ ਪ੍ਰਦਾਨ ਕਰਦੀ ਹੈ।

ਕੋਵੈਕਸ ਦਾ ਸਹਿ-ਅਗਵਾਈ ਵਿਸ਼ਵ ਸਿਹਤ ਸੰਗਠਨ 'ਤੇ ਗਾਵੀ ਵੱਲੋਂ ਕੀਤਾ ਜਾਂਦਾ ਹੈ। ਫਾਈਜਰ/ਬਾਓਐੱਨਟੇਕ ਵੈਕਸੀਨ ਨੂੰ WHO ਤੋਂ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਮਿਲੀ ਸੀ। WHO ਦੀ ਇਕ ਪ੍ਰੈੱਸ ਪ੍ਰਕਾਸ਼ਿਤ ਮੁਤਾਬਿਕ ਘੱਟ ਇਨਕਮ ਵਾਲੇ ਦੇਸ਼ਾਂ ਨੂੰ ਟੀਕੇ ਦੀ ਉਪਲਬੱਧਤਾ ਤੇ ਕੋਰੋਨਾ ਮਹਾਮਾਰੀ ਦੇ ਬਚਾਅ 'ਚ ਮਦਦ ਕਰਨਾ ਇਸ ਦਾ ਕੰਮ ਹੈ।

ਕੋਵੈਕਸ ਨੇ ਇਹ ਪੁਸ਼ਟੀ ਕੀਤੀ ਹੈ ਕਿ ਉਹ ਆਕਸਫੋਰਡ-ਐਸਟ੍ਰਾਜੇਨੇਕਾ ਦੀ ਕੋਵੀਸ਼ੀਲਡ ਵੈਕਸੀਨ ਲਈ ਸੀਰਮ ਇੰਸਟੀਚਿਊਂਟ ਆਫ ਇੰਡੀਆ ਤੋਂ ਆਪਣੀ ਪਹਿਲੀ 100 ਮਿਲਿਅਨ (10 ਕਰੋੜ) ਖੁਰਾਕ ਲਈ ਇਕ ਕਰਾਰ ਦਿੱਤਾ ਹੈ। ਇਸ ਤਹਿਤ ਵੈਕਸੀਨ ਸਾਲ ਦੀ ਪਹਿਲੀ ਤਿਮਾਹੀ 'ਚ ਵਿਤਰਨ ਲਈ ਉਪਲਬੱਧ ਹੋਵੇਗੀ।

Posted By: Amita Verma