ਜਨੇਵਾ (ਏਪੀ) : ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਵੱਲੋਂ ਚੁੱਕੇ ਗਏ ਕਦਮਾਂ ਦੀ ਸਮੀਖਿਆ ਕਰਨ ਵਾਲੇ ਸੁਤੰਤਰ ਮਾਹਿਰਾਂ ਦੀ ਇਕ ਕਮੇਟੀ ਨੇ ਕਿਹਾ ਕਿ ਸੰਸਥਾ ਨੂੰ ਹੋਰ ਅਧਿਕਾਰ ਮਿਲਣੇ ਚਾਹੀਦੇ ਹਨ। ਇਸ 'ਚ ਮਹਾਮਾਰੀ ਦੀ ਸ਼ੁਰੂਆਤੀ ਜਗ੍ਹਾ ਦਾ ਪਤਾ ਲਗਾਉਣ ਲਈ ਦੇਸ਼ਾਂ ਤਕ ਪਹੁੰਚ ਦਾ ਅਧਿਕਾਰ ਵੀ ਹੋਵੇ। ਕਮੇਟੀ ਨੇ ਬੁੱਧਵਾਰ ਨੂੰ ਜਾਰੀ ਰਿਪੋਰਟ 'ਚ ਕੋਰੋਨਾ ਨਾਲ ਨਜਿੱਠਣ 'ਚ ਿਢੱਲੇ ਰਵੱਈਏ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਕੁਝ ਦੇਸ਼ ਬਸ ਇਹ ਦੇਖ ਰਹੇ ਹਨ ਕਿ ਇਨਫੈਕਸ਼ਨ ਦਾ ਪ੍ਰਸਾਰ ਕਿਸ ਤਰ੍ਹਾਂ ਹੋ ਰਿਹਾ ਹੈ ਤੇ ਇਸ ਦੇ ਖ਼ਤਰਨਾਕ ਨਤੀਜੇ ਨਿਕਲੇ ਹਨ। ਕਮੇਟੀ ਨੇ ਕੌਮਾਂਤਰੀ ਅਗਵਾਈ ਦੀ ਕਮੀ ਅਤੇ ਸਿਹਤ ਸਬੰਧੀ ਕੌਮਾਂਤਰੀ ਪਾਬੰਦੀਆਂ ਦੀ ਵੀ ਆਲੋਚਨਾ ਕੀਤੀ ਜਿਸ ਕਾਰਨ ਡਬਲਯੂਐੱਚਓ ਨੂੰ ਕਦਮ ਚੁੱਕਣ 'ਚ ਮੁਸ਼ਕਲ ਆਈ। ਕੁਝ ਮਾਹਿਰਾਂ ਨੇ ਕੋਰੋਨਾ ਦੌਰਾਨ ਡਬਲਯੂਐੱਚਓ ਅਤੇ ਹੋਰਨਾਂ ਨੂੰ ਜਵਾਬਦੇਹ ਠਹਿਰਾਉਣ 'ਚ ਨਾਕਾਮ ਰਹਿਣ ਲਈ ਕਮੇਟੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਜ਼ਿੰਮੇਦਾਰੀ ਤੋਂ ਭੱਜਣ ਵਾਂਗ ਹੈ। ਜਾਰਜ ਟਾਊਨ ਯੂਨੀਵਰਸਿਟੀ ਦੇ ਪ੍ਰਰੋਫੈਸਰ ਲਾਰੈਂਸ ਗੋਸਟਿਨ ਨੇ ਕਿਹਾ ਕਿ ਕਮੇਟੀ ਚੀਨ ਵਰਗੀਆਂ ਬੁਰੀਆਂ ਤਾਕਤਾਂ ਦਾ ਨਾਂ ਲੈਣ 'ਚ ਨਾਕਾਮ ਰਹੀ ਹੈ। ਇਸ ਕਮੇਟੀ 'ਚ ਲਾਇਬੇਰੀਆ ਦੀ ਸਾਬਕਾ ਰਾਸ਼ਟਰਪਤੀ ਐਲੇਨ ਜੌਨਸਨ ਸਰਲੀਫ ਅਤੇ ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਹੈਲੇਨ ਕਲਾਰਕ ਸੀ। ਜੌਨਸਨ ਸਰਲੀਫ ਨੇ ਕਿਹਾ ਕਿ ਅੱਜ ਜੋ ਹਾਲਾਤ ਪੈਦਾ ਹੋਏ ਹਨ, ਅਸੀਂ ਉਨ੍ਹਾਂ ਨੂੰ ਰੋਕ ਸਕਦੇ ਸਨ।

ਬਿਮਾਰੀ ਨਿਗਰਾਨੀ ਪ੍ਰਣਾਲੀ ਹੋਵੇ ਮਜ਼ਬੂਤ

ਕਲਾਰਕ ਨੇ ਕਿਹਾ ਕਿ ਡਬਲਯੂਐੱਚਓ ਦੀ ਭੂਮਿਕਾ ਮਜ਼ਬੂਤ ਕਰਨ ਦੇ ਨਾਲ ਕੌਮਾਂਤਰੀ ਪੱਧਰ 'ਤੇ ਬਿਮਾਰੀ ਨਿਗਰਾਨੀ ਪ੍ਰਣਾਲੀ ਨੰੂ ਦਰੁਸਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਡਬਲਯੂਐੱਚਓ ਨੂੰ ਮਹਾਮਾਰੀ ਦੀ ਜਾਂਚ ਕਰਨ ਦਾ ਅਧਿਕਾਰ, ਤੇਜ਼ੀ ਨਾਲ ਪਹੁੰਚ ਦੀ ਇਜਾਜ਼ਤ ਅਤੇ ਮੈਂਬਰ ਦੇਸ਼ਾਂ ਦੀ ਮਨਜ਼ੂਰੀ ਦੀ ਉਡੀਕ ਕੀਤੇ ਬਿਨਾਂ ਸੂਚਨਾ ਪ੍ਰਕਾਸ਼ਿਤ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ।

ਮੈਂਬਰ ਦੇਸ਼ ਸ਼ਾਇਦ ਹੀ ਸਿਫਾਰਸ਼ਾਂ ਮੰਨਣ

ਲੰਡਨ ਦੀ ਕਵੀਨ ਮੈਰੀ ਯੂਨੀਵਰਸਿਟੀ ਦੀ ਪ੍ਰਰੋਫੈਸਰ ਸ਼ੋਫੀ ਹਰਮਨ ਨੇ ਕਿਹਾ ਕਿ ਕਮੇਟੀ ਦੀਆਂ ਸਿਫਾਰਸ਼ਾਂ ਦਾ ਡਬਲਯੂਐੱਚਓ ਦੇ ਮੈਂਬਰ ਦੇਸ਼ ਸ਼ਾਇਦ ਹੀ ਸਵਾਗਤ ਕਰਨਗੇ ਅਤੇ ਇਨ੍ਹਾਂ ਨੂੰ ਲਾਗੂ ਕਰਨ ਦੀ ਵੀ ਇਜਾਜ਼ਤ ਨਹੀਂ ਦੇਣਗੇ। ਉਨ੍ਹਾਂ ਸਵਾਲ ਕੀਤਾ ਕਿ ਕਿਹੜਾ ਦੇਸ਼ ਬਿਨਾਂ ਆਪਣੀ ਮਨਜ਼ੂਰੀ ਦੇ ਡਬਲਯੂਐੱਚਓ ਨੂੰ ਮਹਾਮਾਰੀ ਦੀ ਜਾਂਚ ਕਰਨ ਦੀ ਇਜਾਜ਼ਤ ਦੇਵੇਗਾ।