v> ਕਾਬੁਲ, ਏਜੰਸੀ : ਅਫ਼ਗਾਨਿਸਤਾਨ ਨੇ ਕੰਧਾਰ ਸੂਬੇ 'ਚ ਅਫ਼ਗਾਨ ਫੌਜ ਨੇ ਮੁਹਿੰਮ ਚਲਾਉਂਦੇ ਹੋਏ 20 ਤਾਲਿਬਾਨੀ ਅੱਤਵਾਦੀਆਂ ਨੂੰ ਮਾਰ ਸੁੱਟਿਆ। ਅਫ਼ਗਾਨ ਰੱਖਿਆ ਮੰਤਰਾਲੇ ਨੇ ਟਵੀਟ ਕਰਦੇ ਹੋਏ ਕਿਹਾ ਕਿ ਇਨ੍ਹਾਂ ਅੱਤਵਾਦੀਆਂ ਤੋਂ ਹਥਿਆਰ ਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ। ਜਿਨ੍ਹਾਂ ਨੂੰ ਖਤਮ ਕਰ ਦਿੱਤਾ ਗਿਆ ਹੈ। ਹੈਰਾਤ ਸੂਬੇ 'ਚ ਅਫ਼ਗਾਨਿਸਤਾਨ ਦੇ ਕਮਾਂਡੋ ਫੋਰਸ ਨੇ ਇਕ ਅਪ੍ਰੇਸ਼ਨ 'ਚ ਫ਼ੌਜ ਦੇ 27 ਜਵਾਨ ਤੇ ਸੱਤ ਨਾਗਰਿਕਾਂ ਨੂੰ ਤਾਲਿਬਾਨੀਆਂ ਦੀ ਕੈਦ ਤੋਂ ਮੁਕਤ ਕਰਵਾ ਲਿਆ। ਫੜੇ ਗਏ ਸਾਰੇ ਲੋਕਾਂ 'ਤੇ ਤਸ਼ਦੱਦ ਕੀਤਾ ਜਾ ਰਿਹਾ ਸੀ। ਇਸ ਅਪ੍ਰੇਸ਼ਨ 'ਚ ਛੇ ਤਾਲਿਬਾਨੀ ਅੱਤਵਾਦੀ ਮਾਰੇ ਗਏ।

Posted By: Ravneet Kaur