ਜਕਾਰਤਾ (ਏਐੱਫਪੀ) : ਇੰਡੋਨੇਸ਼ੀਆ ਦੇ ਜਵਾਲਾਮੁਖੀ ਲਈ ਮਸ਼ਹੂਰ ਮਾਊਂਟ ਮੇਰਾਪੀ 'ਚ ਵੀਰਵਾਰ ਨੂੰ ਫਿਰ ਜਵਾਲਾਮੁਖੀ ਫਟਣ ਕਾਰਨ ਚਾਰੇ ਪਾਸੇ ਲਾਵਾ ਅਤੇ ਸੁਆਹ ਨਜ਼ਰ ਆ ਰਹੀ ਹੈ। 2 ਹਜ਼ਾਰ ਮੀਟਰ ਦੇ ਘੇਰੇ ਵਿਚ ਸੁਆਹ ਦੇ ਬੱਦਲ ਨਜ਼ਰ ਆ ਰਹੇ ਹਨ। ਪ੍ਰਸ਼ਾਸਨ ਨੇ ਜਵਾਲਾਮੁਖੀ ਬਾਰੇ ਕੋਈ ਅਲਰਟ ਜਾਰੀ ਨਹੀਂ ਕੀਤਾ ਪ੍ਰੰਤੂ ਵਪਾਰਕ ਹਵਾਈ ਜਹਾਜ਼ਾਂ ਨੂੰ ਇਸ ਖੇਤਰ ਵਿਚੋਂ ਚੌਕਸੀ ਨਾਲ ਲੰਘਣ ਲਈ ਕਿਹਾ ਹੈ।

ਸਥਾਨਕ ਲੋਕਾਂ ਨੂੰ ਮੇਰਾਪੀ ਪਹਾੜ ਤੋਂ ਤਿੰਨ ਕਿਲੋਮੀਟਰ ਦੂਰ ਰਹਿਣ ਲਈ ਕਿਹਾ ਗਿਆ ਹੈ। ਮੇਰਾਪੀ ਵਿਖੇ 2010 'ਚ ਜਵਾਲਾਮੁਖੀ ਫਟਣ ਕਾਰਨ 300 ਲੋਕਾਂ ਦੀ ਮੌਤ ਹੋ ਗਈ ਸੀ ਤੇ 2,80,000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪੁਚਾਇਆ ਗਿਆ ਸੀ। ਦੱਸਣਯੋਗ ਹੈ ਕਿ 1930 'ਚ ਮੇਰਾਪੀ ਵਿਖੇ ਜਵਾਲਾਮੁਖੀ ਫਟਣ ਕਾਰਨ 1,300 ਲੋਕ ਮਾਰੇ ਗਏ ਸਨ।