ਨਈ ਦੁਨੀਆ, ਹਨੋਈ : ਵੀਅਤਨਾਮ 'ਚ ਦੋ ਨੌਜਵਾਨਾਂ ਦੀ ਮਸਤੀ ਉਨ੍ਹਾਂ ਨੂੰ ਉਸ ਵੇਲੇ ਭਾਰੀ ਪੈ ਗਈ ਜਦੋਂ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਅਸਲ ਵਿਚ ਦੋਵੇਂ ਬਾਈਕ ਦੀ ਸਵਾਰੀ ਦੌਰਾਨ ਨਹਾਉਂਦੇ ਹੋਏ ਸੜਕਾਂ 'ਤੇ ਘੁੰਮ ਰਹੇ ਸਨ। ਸਿਰ 'ਤੇ ਸ਼ੈਂਪੂ ਵੀ ਲਗਾਉਂਦੇ ਜਾ ਰਹੇ ਸਨ ਤੇ ਉਨ੍ਹਾਂ ਦਾ ਇਕ ਸਾਥੀ ਦੂਸਰੀ ਗੱਡੀ 'ਤੇ ਬੈਠ ਕੇ ਵੀਡੀਓ ਬਣਾ ਰਿਹਾ ਸੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਫੜ ਲਿਆ ਤੇ ਜੁਰਮਾਨਾ ਠੋਕਿਆ।

ਮਾਮਲਾ ਦੱਖਣੀ ਵੀਅਤਨਾਮ ਦਾ ਹੈ ਜਿੱਥੇ 23 ਸਾਲਾ ਹਯਨਹ ਥਾਨ ਤੇ ਉਸ਼ ਦਾ ਦੋਸਤ ਬਿਨਾਂ ਸ਼ਰਟ ਤੇ ਹੈਲਮਟ ਦੇ ਬਾਈਕ 'ਤੇ ਸ਼ਹਿਰ ਦੀਆਂ ਸੜਕਾਂ 'ਤੇ ਘੁੰਮ ਰਹੇ ਸਨ। ਉਨ੍ਹਾਂ ਬਾਈਕ ਦੇ ਵਿਚਕਾਰ ਬਾਲਟੀ ਰੱਖੀ ਹੋਈ ਸੀ ਤੇ ਸ਼ਹਿਰ ਦੇ ਭੀੜ-ਭੜੱਕੇ ਵਾਲੇ ਰਸਤੇ ਵਿਚਕਾਰ ਉਹ ਨਹਾਉਂਦੇ ਹੋਏ ਜਾ ਰਹੇ ਹਨ। ਵਾਇਰਲ ਹੋ ਰਹੀ ਇਸ ਵੀਡੀਓ ਫੁਟੇਜ 'ਚ ਸਪੱਸ਼ਟ ਦੇਖਿਆ ਜਾ ਰਿਹਾ ਹੈ ਕਿ ਦੋਵੇਂ ਲੋਕ ਬਾਈਕ 'ਤੇ ਪਾਣੀ ਦੀ ਬਾਲਟੀ ਤੇ ਸਾਹਮਣੇ ਬੀਅਰ ਦੀ ਇਕ ਕਾਰਟਨ ਰੱਖ ਕੇ ਘੁੰਮ ਰਹੇ ਹਨ।

ਪਿੱਛੇ ਬੈਠਾ ਨੌਜਵਾਨ ਆਪਣੇ ਤੇ ਬਾਈਕ ਚਲਾ ਰਹੇ ਨੌਜਵਾਨ ਦੇ ਸਿਰ 'ਤੇ ਪਾਣੀ ਪਾਉਂਦਾ ਜਾ ਰਿਹਾ ਹੈ ਤੇ ਸ਼ੈਂਪੀ ਵੀ ਲਗਾ ਰਿਹਾ ਹੈ। ਬਾਈਕ ਚਲਾ ਰਿਹਾ ਨੌਜਵਾਨ ਵੀ ਇਕ ਹੱਥ ਨਾਲ ਗੱਡੀ ਬੈਲੇਂਸ ਕਰਦਾ ਹੈ ਤੇ ਦੂਸਰੇ ਹੱਥ ਨਾਲ ਸਾਬਨ ਰਗੜਦਾ ਹੈ। ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਇਸ ਸਟੰਟ ਨੂੰ ਬੇਹੱਦ ਖ਼ਤਰਨਾਕ ਦੱਸਿਆ। ਇਹ ਘਟਨਾ ਵੀਅਤਨਾਮੀ ਸੂਬੇ ਬਿਨਹ ਡੁਓਂਗ 'ਚ ਹੋਈ, ਜਿੱਥੇ ਵੀਡੀਓ ਵਾਇਰਲ ਹੁੰਦੇ ਹੀ ਸਥਾਨਕ ਅਧਿਕਾਰੀਆਂ ਨੇ ਇਸ 'ਤੇ ਕਾਰਵਾਈ ਕੀਤੀ। ਦੇਖੋ ਵੀਡੀਓ....

https://www.facebook.com/baogiaothong.vn/videos/169846770995125/

ਪੁਲਿਸ ਨੇ ਬਾਈਕ ਦੀ ਨੰਬਰ ਪਲੇਟ ਦੇ ਆਧਾਰ 'ਤੇ ਦੋਵਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਜੋ ਵੀਡੀਓ 'ਚ ਦਿਸ ਰਹੇ ਸਨ। ਗੱਡੀ ਚਲਾ ਰਹੇ ਨੌਜਵਾਨ ਦੀ ਪਛਾਣ ਹੁਯਨਹ ਦੇ ਰੂਪ 'ਚ ਹੋਈ ਹੈ। ਉਸ 'ਤੇ ਅਤੇ ਉਸ ਦੇ ਦੋਸਤ 'ਤੇ ਬਿਨਾਂ ਡਰਾਈਵਿੰਗ ਲਾਇਸੈਂਸ, ਬਿਨਾਂ ਹੈਲਮਟ, ਬਿਨਾਂ ਰੀਅਰ-ਮਿਰਰ ਵਾਲੀ ਮੋਟਰਸਾਈਕਲ ਦੀ ਸਵਾਰੀ ਕਰਨ ਤੇ ਬਿਨਾਂ ਸਿਵਲ ਇੰਸ਼ੋਰੈਂਸ ਸਰਟੀਫਿਕੇਟ ਦੇ ਡਰਾਈਵਿੰਗ ਕਰਨ ਲਈ 5500 ਰੁਪਏ ਦਾ ਜੁਰਮਾਨਾ ਠੋਕਿਆ ਹੈ।

Posted By: Seema Anand