ਹਨੋਈ (ਰਾਇਟਰ) : ਹੜ੍ਹਾਂ ਤੋਂ ਪ੍ਰਭਾਵਿਤ ਚੱਲ ਰਹੇ ਵੀਅਤਨਾਮ ਦੇ ਮੱਧ ਸੂਬੇ ਵਿਚ ਢਿੱਗਾਂ ਡਿੱਗਣ ਦੌਰਾਨ ਫ਼ੌਜ ਦੇ 22 ਜਵਾਨ ਲਾਪਤਾ ਹੋ ਗਏ। ਇੱਥੇ ਹੜ੍ਹ ਨਾਲ ਜੂਝ ਰਹੀ ਫ਼ੌਜ ਦਾ ਹੁਣ ਤਕ ਦਾ ਇਹ ਸਭ ਤੋਂ ਵੱਡਾ ਨੁਕਸਾਨ ਹੈ। ਘਟਨਾ ਵਿਚ ਅੱਠ ਜਵਾਨਾਂ ਨੂੰ ਬਚਾ ਲਿਆ ਗਿਆ ਅਤੇ ਤਿੰਨ ਦੀਆਂ ਲਾਸ਼ਾਂ ਲੱਭ ਲਈਆਂ ਗਈਆਂ ਹਨ।

ਵੀਅਤਨਾਮ 'ਚ ਅਕਤੂਬਰ ਤੋਂ ਲਗਾਤਾਰ ਭਾਰੀ ਬਾਰਿਸ਼ ਹੋ ਰਹੀ ਹੈ ਅਤੇ ਹੁਣ ਤਕ 70 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇੱਥੇ ਨਦੀਆਂ 'ਚ ਪਾਣੀ ਦਾ ਪੱਧਰ ਪਿਛਲੇ 20 ਸਾਲਾਂ ਤੋਂ ਇਸ ਵਾਰ ਸਭ ਤੋਂ ਜ਼ਿਆਦਾ ਹੈ। ਸਭ ਤੋਂ ਜ਼ਿਆਦਾ ਨੁਕਸਾਨ ਢਿੱਗਾਂ ਡਿੱਗਣ ਨਾਲ ਹੋ ਰਿਹਾ ਹੈ। ਇਸ ਤੋਂ ਪਹਿਲੇ 15 ਮਜ਼ਦੂਰਾਂ ਦੀ ਇਸੇ ਤਰ੍ਹਾਂ ਨਾਲ ਮੌਤ ਹੋ ਗਈ ਸੀ।