ਜੇਐੱਨਐੱਨ, ਏਐੱਨਆਈ : ਰਾਤ ਦੇ ਖਾਣੇ ਲਈ ਏਵੋਕੈਡੋ, ਚਾਲਕ ਦਲ ਲਈ ਦਿਲ ਦੇ ਆਕਾਰ 'ਚ ਲਿਖਿਆ ਗਿਆ ਸੰਦੇਸ਼ ਪਰ ਨਾਲ ਹੀ ਦਰਦਨਾਕ ਜੁਦਾਈ, ਡਾਂਇਮੰਡ ਪ੍ਰਿੰਸਸ ਕਰੂਜ਼ ਸ਼ਿਪ 'ਤੇ ਫਸੇ ਲੋਕਾਂ ਲਈ ਸ਼ੁੱਕਰਵਾਰ ਨੂੰ ਕੋਈ ਸਧਾਰਨ ਵੈਲੇਨਟਾਈਨ ਡੇਅ ਨਹੀਂ ਰਿਹਾ ਹੈ।

ਟਵਿੱਟਰ 'ਤੇ ਪੋਸਟ ਕੀਤੀ ਵੀਡੀਓ

ਲਾਲ ਕੱਪੜੇ ਤੇ ਲਾਲ ਰੰਗ ਦੀ ਟਾਈ ਪਹਿਣੇ ਹੋਏ, ਜਹਾਜ਼ ਦੇ ਮਨੋਰੰਜਨ ਪ੍ਰਬੰਧਕ ਨਤਾਲੀ ਨੇ ਲੋਕਾਂ ਦਾ ਮਨੋਬਲ ਬਣਾਏ ਰੱਖਣ ਦੀ ਕੋਸ਼ਿਸ਼ ਕਰਨ ਲਈ ਟਵਿੱਟਰ 'ਤੇ ਇਕ ਵੈਲੇਨਟਾਈਨ ਡੇਅ ਵੀਡੀਓ ਪੋਸਟ ਕੀਤੀ। ਉਨ੍ਹਾਂ ਵੀਡੀਓ 'ਚ ਕਿਹਾ, 'ਮੈਂ ਹਰ ਕਿਸੇ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਸਾਰੇ ਇੱਥੇ ਫਸੇ ਹੋਏ ਹਾਂ ਪਰ ਅਸੀਂ ਸਾਰੇ ਠੀਕ ਹਾਂ ਤੇ ਇਕ ਵੱਡੇ ਪਰਿਵਾਰ ਦੇ ਰੂਪ 'ਚ ਸਾਥ ਰਹਿ ਰਹੇ ਹਾਂ।'

ਸ਼ਿਪ 'ਤੇ ਇਸ ਤਰ੍ਹਾਂ ਮਨਾ ਰਹੇ ਵੈਲੇਨਟਾਈਨ ਡੇਅ

57 ਸਾਲ ਦੇ ਯਾਤਰੀ ਮੈਟ ਸਮਿਥ 21 ਸਾਲ ਦੀ ਆਪਣੀ ਪਤਨੀ ਨਾਲ ਸ਼ਿਪ 'ਤੇ ਹੀ ਵੈਲੇਨਟਾਈਨ ਡੇਅ ਮਨਾ ਰਹੇ ਹਨ। 57 ਸਾਲ ਕੈਥਰੀਨ ਕੋਡਕਸ ਨੇ ਕਿਹਾ ਕਿ ਇਹ ਵਿਸ਼ੇਸ਼ ਦਿਨ ਲਈ ਉਨ੍ਹਾਂ ਦੀ ਪਹਿਲੀ ਪਸੰਦ ਨਹੀਂ ਸੀ। ਕੈਥਰੀਨ ਕੋਡਕਸ ਦੇ ਪਤੀ ਨੇ ਕਿਹਾ ਕਿ ਸਾਡੇ ਵਿਆਹ ਨੂੰ 21 ਸਾਲ ਹੋ ਗਏ ਹਨ। ਅਸੀਂ ਇਸ ਦਿਨ 'ਤੇ ਕੁਝ ਜ਼ਿਆਦਾ ਵੱਡਾ ਨਹੀਂ ਕਰਦੇ ਪਰ ਮੈਂ ਆਮਤੌਰ 'ਤੇ ਕੈਥਰੀਨ ਨੂੰ ਘੱਟ ਤੋਂ ਘੱਟ ਇਕ ਕਾਰਡ ਤਾਂ ਜ਼ਰੂਰ ਦਿੰਦਾ ਹਾਂ।

ਕੁਝ ਅਜਿਹਾ ਹੈ ਖਾਣੇ ਦਾ ਮੈਨਿਊ

ਸਮਿਥ ਨੇ ਕਿਹਾ ਕਿ ਬੋਰਡ 'ਤੇ ਯਾਤਰੀਆਂ ਨੂੰ ਵੈਲਨਟਾਈਨ ਡੇਅ ਨਾਸ਼ਤੇ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਮੇਨ ਕੋਰਸ 'ਚ ਮੈਸ਼ ਕੀਤੇ ਆਲੂ ਤੇ ਸਬਜ਼ੀਆਂ ਨਾਲ ਫ੍ਰਾਂਸੀਸੀ ਕਲਾਸਿਕ ਕੋਕ ਓ ਵਿਨ ਹੈ, ਤੇ ਵੈਲੇਨਟਾਈਨ ਡੇਅ ਸਰਪ੍ਰਾਈਜ਼ ਡੇਸਰਟ ਆਫ ਦ ਡੇਅ ਦਾ ਵਾਅਦਾ ਵੀ ਕੀਤਾ ਗਿਆ ਹੈ।

ਯਰਡਲੇ ਵੋਂਗ ਨੇ ਟਵੀਟ ਕਰਦਿਆਂ ਲਿਖਿਆ ਕਿ ਕੋਕ ਓ ਵਿਨ, ਯਸ ਪਲੀਜ਼। ਇਸ ਨਾਲ ਹੈਸ਼ਟੈਗ ਦਾ ਇਸਤੇਮਾਲ ਕਰਦਿਆਂ ਉਨ੍ਹਾਂ ਕਿਹਾ ਕਿ ਇਕ ਵਿਸ਼ੇਸ਼ ਭੋਜਨ, ਲਾਲ ਰੰਗ ਦੀ ਇਕ ਰਿਜ਼ਰਵਡ ਬੋਤਲ। ਇਸ ਨਾਲ ਉਨ੍ਹਾਂ ਇਕ ਸਧਾਰਨ ਹੈਸ਼ਟੈਗ #hanginthereDiamondPrincess ਦਾ ਇਸਤੇਮਾਲ ਕੀਤਾ। ਇਸ ਨਾਲ ਉਨ੍ਹਾਂ ਨੇ ਅਲਕੋਹਲ ਦੀ ਇਕ ਬੋਤਲ ਵੀ ਸਾਂਝਾ ਕੀਤੀ। ਉਨ੍ਹਾਂ ਨੇ ਵੈਲੇਨਟਾਈਨ ਡੇਅ ਆਪਣੇ ਛੇ ਸਾਲ ਦੇ ਬੇਟੇ ਵੱਲੋਂ ਇਕ ਡਰਾਈੰਗ ਵੀ ਪੋਸਟ ਕੀਤੀ, ਕੈਪਸ਼ਨ ਲਿਖੀ ਹੈ, 'ਮਜ਼ਬੂਤ ਰਹੇ, ਅਸੀਂ ਤੁਹਾਡੇ ਨਾਲ ਹਾਂ ਡਾਇਮੰਡ ਪ੍ਰਿਸੇਂਸ।'

Posted By: Amita Verma