ਕਾਬੁਲ : US Taliban Peace Talks, ਅਮਰੀਕਾ ਤੇ ਤਾਲਿਬਾਨ ਵਿਚਕਾਰ ਅੱਠਵੇਂ ਦੌਰ ਦੀ ਸ਼ਾਂਤੀ ਗੱਲਬਾਤ ਸਮਾਪਤ ਹੋ ਗਈ ਹੈ। ਇਹ ਗੱਲ ਕਤਰ ਦੀ ਰਾਜਧਾਨੀ ਦੋਹਾ 'ਚ ਹੋਈ। ਤਾਲਿਬਾਨ ਜਬੀਹੁਲਾਹ ਮੁਜਾਹਿਦ ਨੇ ਇਸ ਦੀ ਜਾਣਕਾਰੀ ਦਿੱਤੀ। ਗੱਲਬਾਤ ਦੀ ਸ਼ੁਰੂਆਤ 'ਚ ਅਧਿਕਾਰੀਆਂ ਨੇ ਅਫ਼ਗਾਨਿਸਤਾਨ 'ਚ 18 ਸਾਲ ਦੀ ਜੰਗ ਨੂੰ ਸਮਾਪਤੀ ਕਰਨ ਨੂੰ ਲੈ ਕੇ 'ਸਭ ਤੋਂ ਮਹੱਤਵਪੂਰਨ' ਗੱਲਬਾਤ ਦਾ ਪੜਾਆ ਦੱਸਿਆ ਸੀ। ਮੰਨਿਆ ਜਾ ਰਿਹਾ ਹਾ ਕਿ ਅਫ਼ਗਾਨਿਸਤਾਨ ਤੋਂ ਅਮਰੀਕਾ ਸੈਨਾ ਵਾਪਸ ਲੈ ਸਕਦਾ ਹੈ।

ਉਨ੍ਹਾਂ ਨੇ ਦੱਸਿਆ ਕਿ ਗੱਲਬਾਤ ਕਾਫ਼ੀ ਸਫ਼ਲ ਰਹੀ। ਦੋਨਾਂ ਧਿਰਾਂ ਨੇ ਅੱਗੇ ਲਈ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸਹਿਮਤ ਹੋਏ। ਕਾਬੂਲ 'ਚ ਅਮਰੀਕਾ ਦੂਤਾਵਾਸ ਵੱਲੋਂ ਇਸ ਨੂੰ ਲੈ ਕੇ ਕੋਈ ਵੀ ਟਿੱਪਣੀ ਨਹੀਂ ਕੀਤੀ। ਤਾਲਿਬਾਨ ਗੱਲਬਾਤ 'ਚ ਅਹਿਮ ਭੂਮਿਕਾ ਨਿਭਾ ਰਹੇ ਅਮਰੀਕਾ ਦੇ ਵਿਸ਼ੇਸ਼ ਰਾਜਦੂਤ ਜਾਲਸੇ ਖਲੂਲਜਾਦ ਨੇ ਐਤਵਾਰ ਨੂੰ ਟਵਿੱਟ ਕੀਤਾ 'ਮੈਨੂੰ ਉਮੀਦ ਹੈ ਕਿ ਜੰਗ ਵਰਗੇ ਹਾਲਾਤਾਂ 'ਚ ਅਫ਼ਗਾਨਿਸਤਾਨ 'ਚ ਇਹ ਆਖਰੀ ਈਦ ਹੈ।

ਪਹਿਲਾਂ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਆਫ਼ਗਾਨਿਸਤਾਨ ਨਾਲ ਆਮਰੀਕਾ ਆਪਣੇ ਪੰਜ ਹਜ਼ਾਰ ਸੈਨਿਕਾਂ ਨੂੰ ਵਾਪਸ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਇਹ ਪ੍ਰਕਿਰਿਆ ਅਮਰੀਕਾ ਤੇ ਤਾਲਿਬਾਨ ਦੇ ਨਾਲ ਸ਼ਾਂਤੀ ਸਮਝੌਤੇ ਦਾ ਇਕ ਹਿੱਸਾ ਹੈ। ਇਹ ਜਾਣਕਾਰੀ ਰਿਪੋਰਟ ਤੋਂ ਪ੍ਰਾਪਤ ਹੋਈ ਸੀ। ਹਾਲਾਂਕਿ, ਵ੍ਹਾਈਟ ਹਾਊਸ ਨੇ ਇਸ ਰਿਪੋਰਟ 'ਤੇ ਆਪਣੀ ਪ੍ਰਕਿਰਿਆ ਦਿੰਦੇ ਹੋਏ ਕਿਹਾ ਕਿ ਅਫ਼ਗਾਨਿਸਤਾਨ 'ਚ ਅਮਰੀਕਾ ਸੈਨਿਕਾਂ ਦੀ ਵਾਪਸੀ ਤਾਜ਼ਾ ਰਾਜਨੀਤਿਕ ਹਾਲਾਤ ਤੇ ਸਥਿਤੀਆਂ 'ਤੇ ਆਧਾਰਿਤ ਹੋਵੇਗੀ।

ਅਮਰੀਕਾ ਨੇ ਆਫ਼ਗਾਨਿਸਤਾਨ 'ਚ 1 ਟ੍ਰਿਲਿਅਨ ਡਾਲਰ ਤੋਂ ਜ਼ਿਆਦਾ ਖਰਚ ਕੀਤਾ ਹੈ, ਤੇ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਕਿਹਾ ਕਿ ਇਹ ਸੈਨਿਕਾਂ ਨੂੰ ਵਾਪਸ ਬੁਲਾਉਣਾ ਚਾਹੁੰਦੇ ਹਾਂ। ਇਸ ਦੇ ਬਦਲੇ 'ਚ ਤਾਲਿਬਾਨ ਨੂੰ ਕਈ ਸੁਰੱਖਿਆ ਨਿਯਮਾਂ ਨੂੰ ਮੰਨਣਾ ਪਵੇਗਾ।

ਹਾਲਾਂਕਿ, ਅਮਰੀਕਾ-ਤਾਲਿਬਾਨ ਦੇ ਵਿਚਕਾਰ ਸਮਝੌਤੇ ਨਾਲ ਅਫਗਾਨਿਸਤਾਨ 'ਚ ਜੰਗ ਸਮਾਪਤ ਨਹੀਂ ਹੋਵੇਗਾ। ਇਸ ਦੇ ਬਾਅਦ ਬਾਗੀਆਂ ਨੂੰ ਕਾਬੂਲ ਸਰਕਾਰ ਦੇ ਨਾਲ ਵੀ ਸਮਝੌਤਾ ਕਰਨ ਦੀ ਜ਼ਰੂਰਤ ਹੋਵੇਗੀ। ਕਈ ਅਫ਼ਗਾਨ ਈਦ 'ਤੇ ਸੀਜਫਾਇਰ ਐਲਾਨ ਦੀ ਉਮੀਦ ਕਰ ਰਹੇ ਸੀ, ਜੋ ਨਹੀਂ ਹੋਈ, ਪਰ ਹਾਲ ਦੇ ਦਿਨ 'ਚ ਇਹ ਸ਼ਾਂਤੀ ਦੇਖਣ ਨੂੰ ਮਿਲੀ ਹੈ। ਅਫਗਾਨਿਸਤਾਨ ਦੀ ਖੁਫੀਆ ਸੇਵਾ ਨੇ ਐਲਾਨ ਕੀਤਾ ਹੈ ਕਿ ਸੋਮਵਾਰ ਨੂੰ ਤਾਲਿਬਾਨ ਦੇ 35 ਕੈਦੀਆਂ ਨੂੰ ਸਦਭਾਵ ਦੇ ਤੌਰ 'ਤੇ ਛੱਡੇਗਾ। ਇਹ ਕਦਮ ਸ਼ਾਂਤੀ ਤੇ ਜੰਗ ਲਈ ਸਰਕਾਰ ਦੀ ਮਜ਼ਬੂਤ ਇੱਛਾਸ਼ਕਤੀ ਦਾ ਸਪਸ਼ਟ ਸੰਕੇਤ ਹੈ।

Posted By: Sarabjeet Kaur