ਪੀਟੀਆਈ, ਵਾਸ਼ਿੰਗਟਨ - ਅਮਰੀਕੀ ਵਿਦੇਸ਼ ਵਿਭਾਗ ਨੇ ਇਕ ਸੰਘੀ ਨੋਟੀਫਿਕੇਸ਼ਨ 'ਚ ਬੁੱਧਵਾਰ ਨੂੰ ਆਪਣੇ ਮੌਜੂਦਾ ਵੀਜ਼ਾ ਨਿਯਮਾਂ 'ਚ ਤਬਦੀਲੀ ਕਰਨ ਦਾ ਪ੍ਰਸਤਾਵ ਦਿੱਤਾ ਹੈ। ਇਸ ਤਹਿਤ ਵਿਦੇਸ਼ੀ ਪੇਸ਼ੇਵਰ, ਜੋ ਐੱਚਬੀ-1 ਤਹਿਤ ਆਉਂਦੇ ਹਨ, ਉਨ੍ਹਾਂ ਨੂੰ ਵਪਾਰ ਲਈ ਅਸਥਾਈ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਜੇ ਟਰੰਪ ਸਰਕਾਰ ਨੇ ਇਸ ਪ੍ਰਸਤਾਵ ਨੂੰ ਮੰਨ ਲਿਆ ਤਾਂ ਸੈਂਕੜੇ ਭਾਰਤੀਆਂ 'ਤੇ ਇਸ ਦਾ ਮਾੜਾ ਅਸਰ ਪੈ ਸਕਦਾ ਹੈ।

ਅਮਰੀਕੀ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਜੇ ਇਸ ਪ੍ਰਸਤਾਵ 'ਤੇ ਮੋਹਰ ਲਗਦੀ ਹੈ ਤਾਂ ਉਨ੍ਹਾਂ ਸ਼ੰਕਾਵਾਂ 'ਤੇ ਪੂਰੀ ਰੋਕ ਲੱਗ ਜਾਵੇਗੀ, ਜੋ ਬੀ-1 ਐੱਚ ਪਾਲਿਸੀ ਤਹਿਤ ਵਿਦੇਸ਼ੀ ਪੇਸ਼ੇਵਰਾਂ ਨੂੰ ਹੁਨਰਮੰਦ ਕਿਰਤ ਲਈ ਅਮਰੀਕਾ 'ਚ ਦਾਖ਼ਲ ਕਰਨ ਲਈ ਇਕ ਬਦਲ ਵਜੋਂ ਮੌਕਾ ਦਿੰਦੇ ਹਨ। ਵਿਦੇਸ਼ ਵਿਭਾਗ ਨੇ ਅਮਰੀਕੀ ਕਾਮਿਆਂ ਦੀ ਰੱਖਿਆ ਲਈ ਕਾਂਗਰਸ ਵੱਲੋਂ ਸਥਾਪਿਤ ਐੱਚ ਗ਼ੈਰ ਪ੍ਰਵਾਸੀ ਵਰਗੀਕਰਨ ਨਾਲ ਸਬੰਧਤ ਪਾਬੰਦੀਆਂ ਤੇ ਜ਼ਰੂਰਤਾਂ ਬਾਰੇ ਦੱਸਿਆ ਹੈ।

ਇਸ ਕਦਮ ਨਾਲ ਬਹੁਤ ਸਾਰੇ ਭਾਰਤੀ ਪੇਸ਼ੇਵਰਾਂ 'ਤੇ ਅਸਰ ਪੈਣ ਦੀ ਸੰਭਾਵਨਾ ਹੈ, ਜੋ ਅਮਰੀਕਾ 'ਚ ਸਾਈਟ 'ਤੇ ਜਾ ਕੇ ਕੰਮ ਕਰਦੇ ਹਨ। ਅਧਿਸੂਚਨਾ ਅਨੁਸਾਰ ਵਿਦੇਸ਼ ਵਿਭਾਗ ਦਾ ਅੰਦਾਜ਼ਾ ਹੈ ਕਿ ਇਸ ਪ੍ਰਸਤਾਵ ਨਾਲ ਪ੍ਰਤੀ ਸਾਲ 6,000 ਤੋਂ 8,000 ਵਿਦੇਸ਼ੀ ਕਾਮਿਆਂ 'ਤੇ ਪ੍ਰਭਾਵ ਪੈ ਸਕਦਾ ਹੈ।

Posted By: Harjinder Sodhi