ਪੈਰਿਸ : ਪੱਛਮੀ ਅਫਰੀਕੀ ਦੇਸ਼ ਨਾਈਜਰ 'ਚ ਐਤਵਾਰ ਨੂੰ ਮੋਟਰ ਸਾਈਕਲ 'ਤੇ ਸਵਾਰ ਬੇਪਛਾਣ ਬੰਦੂਕਧਾਰੀਆਂ ਨੇ ਗੋਲ਼ੀ ਮਾਰ ਕੇ ਛੇ ਫਰਾਂਸੀਸੀ ਸੈਲਾਨੀਆਂ ਤੇ ਦੋ ਨਾਈਜੀਰੀਆਈ ਨਾਗਰਿਕਾਂ ਦੀ ਹੱਤਿਆ ਕਰ ਦਿੱਤੀ। ਇਹ ਸਾਰੇ ਰਾਜਧਾਨੀ ਨਿਯਾਮੇ ਦੇ ਦੱਖਣ ਪੂਰਬ 'ਚ ਸਥਿਤ ਜ਼ਿਰਾਫ਼ ਰਿਜ਼ਰਵ ਪਾਰਕ ਦੇਖਣ ਗਏ ਸਨ। ਮਾਰੇ ਗਏ ਨਾਈਜੀਰੀਆਈ ਨਾਗਰਿਕਾਂ 'ਚੋਂ ਇਕ ਸੈਲਾਨੀ ਨੂੰ ਲੈ ਕੇ ਗਈ ਵੈਨ ਦਾ ਡਰਾਈਵਰ ਸੀ ਜਦਕਿ ਦੂਜਾ ਟੂਰਿਸਟ ਗਾਈਡ ਸੀ। ਹੱਤਿਆ 'ਚ ਇਸਲਾਮਿਕ ਅੱਤਵਾਦੀ ਸੰਗਠਨ ਦਾ ਹੱਥ ਹੋਣ ਦਾ ਸ਼ੱਕ ਹੈ।