ਜੇਐੱਨਐੱਨ, ਪੈਰਿਸ : ਪੂਰੀ ਦੁਨੀਆ 'ਤੇ ਕੁਪੋਸ਼ਣ ਦਾ ਖ਼ਤਰਾ ਮੰਡਰਾ ਲੱਗਾ ਹੈ। ਬੱਚਿਆਂ ਦੇ ਪੋਸ਼ਣ 'ਤੇ ਆਧਾਰਿਤ ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਦੁਨੀਆਂ 'ਚ ਪੰਜ ਸਾਲ ਤੋਂ ਘੱਟ ਉਮਰ ਦੇ ਕਰੀਬ 70 ਕਰੋੜ ਬੱਚਿਆਂ 'ਚ ਤਿਹਾਈ ਜਾਂ ਕੁਪੋਸ਼ਿਤ ਹੈ ਜਾਂ ਮੋਟਾਪੇ ਦੀ ਸਮੱਸਿਆ ਨਾਲ ਜੂਝ ਰਹੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਨਾਲ ਆਜੀਵਨ ਬੱਚਿਆਂ ਦੀਆਂ ਬਿਮਾਰੀਆਂ ਤੋਂ ਗ੍ਰਸਤ ਹੋਣ ਦਾ ਖ਼ਤਰਾ ਹੈ। ਯੂਨੀਸੈੱਫ ਦੀ ਕਾਰਜਕਾਰੀ ਨਿਰਦੇਸ਼ਕ ਹੇਨਰੀਟਾ ਫੋਰੇ ਨੇ 'ਸਟੇਟ ਆਫ ਦਿ ਚਿਲਡਨ' ਉਪਰ ਵਾਲੀ ਰਿਪੋਰਟ ਜਾਰੀ ਕਰਦੇ ਹੋਏ ਕਿਹਾ ਕਿ ਇਨਸਾਨ ਸਿਹਤ ਪ੍ਰਤੀ ਖਾਣ-ਪੀਣ ਦੀ ਲੜਾਈ ਹਾਰ ਰਿਹਾ ਹੈ।

ਸਾਲ 1990 ਦੇ ਬਾਅਦ ਆਈ ਇਸ ਰਿਪੋਰਟ ਮੁਤਾਬਕ ਦੁਨੀਆ ਭਰ 'ਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਚ ਕਰੀਬ ਅੱਧੇ ਬੱਚਿਆਂ ਨੂੰ ਜ਼ਰੂਰੀ ਵਿਟਾਮਿਨ ਤੇ ਖਨਿਜ ਨਹੀਂ ਮਿਲ ਰਹੇ ਹਨ। ਬੀਤੇ ਤਿੰਨ ਦਹਾਕਿਆਂ 'ਚ ਬੱਚਿਆਂ 'ਚ ਕੁਪੋਸ਼ਣ ਦਾ ਇਕ ਦੂਸਰਾ ਰੂਪ ਮੋਟਾਪੇ ਦੇ ਤੌਰ 'ਤੇ ਵੀ ਦੇਖਿਆ ਗਿਆ ਹੈ। ਹਾਲਾਂਕਿ ਸਾਲ 1990 ਤੋਂ 2015 'ਚ ਗਰੀਬੇ ਦੇਸ਼ਾਂ 'ਚ ਬੱਚਿਆਂ ਦੇ ਬੌਨੇ ਹੋਣ ਦੇ ਮਾਮਲਿਆਂ 'ਚ ਕਰੀਬ 40 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹੀ ਨਹੀਂ ਚਾਰ ਸਾਲ ਜਾਂ ਇਸ ਤੋਂ ਘੱਟ ਉਮਰ ਦੇ 14 ਕਰੋੜ 90 ਲੱਖ ਬੱਚਿਆਂ ਦਾ ਕੱਦ ਅਝੇ ਵੀ ਆਪਣੀ ਉਮਰ ਦੇ ਹਿਸਾਬ ਨਾਲ ਛੋਟਾ ਪਾਇਆ ਗਿਆ ਹੈ।

ਯੂਨੀਸੈੱਫ ਦੇ ਪੋਸ਼ਣ ਪ੍ਰੋਗਰਾਮ ਮੁੱਖ ਵਿਕਟਰ ਅਗੂਆਓ ਨੇ ਕਿਹਾ ਕਿ ਕੁਪੋਸ਼ਣ ਤੇ ਮੋਟਾਪੇ ਬੋਝ ਕਦੇ-ਕਦੇ ਇਕ ਹੀ ਘਰ 'ਚ ਦੇਖਿਆ ਜਾਂਦਾ ਹੈ। ਮੋਟਾਪੇ ਨਾਲ ਜੂਝ ਰਹੀ ਮਾਤਾ ਦੇ ਬੱਚੇ ਪਤਲੇ ਹੋ ਸਕਦੇ ਹਨ। ਰਿਪੋਰਟ 'ਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਕਹੀ ਗਈ ਹੈ ਕਿ ਦੁਨੀਆ ਭਰ 'ਚ 80 ਕਰੋੜ ਜ਼ਿਆਦਾ ਲੋਕ ਭੁਖਮਰੀ ਦੇ ਸ਼ਿਕਾਰ ਹਨ, ਜਦੋਂਕਿ ਦੋ ਅਰਬ ਲੋਕ ਪੋਸ਼ਟਿਕ ਭੋਜਨ ਦਾ ਸੇਵਨ ਨਹੀਂ ਕਰ ਰਹੇ ਹਨ। ਇਸ ਵਜ੍ਹਾ ਨਾਲ ਮੋਟਾਪੇ, ਦਿਲ ਦੇ ਰੋਗ ਤੇ ਮਧੂਮੇਹ ਜਿਹੀਆਂ ਬਿਮਾਰੀਆਂ ਵਧ ਰਹੀਆਂ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਫਾਰਮੂਲਾ ਮਿਲਕ ਦੀ ਡਿਮਾਂਡ 'ਚ ਭਾਰੀ ਇਜ਼ਾਫਾ ਹੋਇਆ। ਇਹੀ ਨਹੀਂ ਇਸ ਦੀ ਵਿਕਰੀ 40 ਫ਼ੀਸਦੀ ਵਧੀ ਹੈ।

Posted By: Susheel Khanna