ਯਰੁਸ਼ਲਮ (ਏਜੰਸੀ) : ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਪਹਿਲੇ ਰਾਜਦੂਤ ਮੁਹੰਮਦ ਅਲ ਖਾਜਾ ਇਜ਼ਰਾਈਲ ਪਹੁੰਚ ਗਏ ਹਨ। ਇੱਥੇ ਤਲ ਅਵੀਵ 'ਚ ਯੂਏਈ ਦੀ ਅੰਬੈਸੀ ਖੋਲ੍ਹੀ ਜਾ ਰਹੀ ਹੈ। ਇਸ ਤੋਂ ਪਹਿਲਾਂ ਇਜ਼ਰਾਈਲ ਨੇ ਜਨਵਰੀ 'ਚ ਹੀ ਆਪਣੀ ਅੰਬੈਸੀ ਸੰਯੁਕਤ ਅਰਬ ਅਮੀਰਾਤ 'ਚ ਖੋਲ੍ਹ ਦਿੱਤੀ ਹੈ। ਯੂਏਈ ਦੇ ਰਾਜਦੂਤ ਨੇ ਆਪਣੀ ਤਿੰਨ ਦਿਨਾ ਯਾਤਰਾ 'ਚ ਪਹਿਲਾਂ ਇਜ਼ਰਾਈਲ ਦੇ ਰਾਸ਼ਟਰਪਤੀ ਰੇਵੇਨ ਰਿਵਲਿਨ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਵਿਦੇਸ਼ ਮੰਤਰੀ ਗਾਬੀ ਐਸ਼ਕੇਨਾਜੀ ਨਾਲ ਬੈਠਕ ਕੀਤੀ। ਬੈਠਕ ਤੋਂ ਬਾਅਦ ਅਲ ਖਾਜਾ ਨੇ ਕਿਹਾ ਕਿ ਉਨ੍ਹਾਂ ਨੂੰ ਇਜ਼ਰਾਈਲ ਦਾ ਪਹਿਲਾ ਰਾਜਦੂਤ ਹੋਣ 'ਤੇ ਮਾਣ ਹੈ। ਮੇਰਾ ਇੱਥੇ ਨਿਯੁਕਤ ਹੋਣ ਦਾ ਪਹਿਲਾ ਉਦੇਸ਼ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ।

ਯੂਏਈ ਤੇ ਇਜ਼ਰਾਈਲ ਵਿਚਕਾਰ ਚੰਗੇ ਸਬੰਧਾਂ ਦੀ ਸ਼ੁਰੂਆਤ 15 ਸਤੰਬਰ ਤੋਂ ਬਾਅਦ ਅਮਰੀਕਾ ਦੇ ਯਤਨਾਂ ਨਾਲ ਸ਼ੁਰੂ ਹੋਈ ਸੀ। ਇਸ 'ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਹਿਮ ਭੂਮਿਕਾ ਨਿਭਾਈ ਸੀ। ਸੰਯੁਕਤ ਅਰਬ ਅਮੀਰਾਤ ਦੇ ਤਲ ਅਵੀਵ 'ਚ ਅੰਬੈਸੀ ਖੋਲ੍ਹਣ ਤੋਂ ਪਹਿਲਾਂ ਜਨਵਰੀ 'ਚ ਇਜ਼ਰਾਈਲ ਨੇ ਅਬੂਧਾਬੀ 'ਚ ਆਪਣੀ ਅੰਬੈਸੀ ਖੋਲ੍ਹੀ ਸੀ।

Posted By: Susheel Khanna