ਇਸਲਾਮਾਬਾਦ, ਏਐਨਆਈ : ਮਾਈਕ੍ਰੋਬਲਾਗਿੰਗ ਵੈੱਬਸਾਈਟ ਟਵਿਟਰ (Twitter) ਨੇ ਪਾਕਿਸਤਾਨ ਖਿਲਾਫ ਕਾਰਵਾਈ ਕੀਤੀ ਹੈ। ਇਸ ਸਿਲਸਿਲੇ 'ਚ ਸੰਯੁਕਤ ਰਾਸ਼ਟਰ (UN) ਦੇ ਨਾਲ-ਨਾਲ ਤਿੰਨ ਦੇਸ਼ਾਂ 'ਚ ਪਾਕਿਸਤਾਨੀ ਦੂਤਘਰ ਦੇ ਟਵਿਟਰ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਨ੍ਹਾਂ 'ਤੇ ਭਾਰਤ ਦਾ ਅਕਸ ਖਰਾਬ ਕਰਨ ਦਾ ਦੋਸ਼ ਹੈ। ਇਸ ਤੋਂ ਪਹਿਲਾਂ ਯੂਟਿਊਬ ਨੇ ਵੀ ਕੁਝ ਚੈਨਲ ਬੰਦ ਕਰ ਦਿੱਤੇ ਸਨ। ਇਹ ਪਾਕਿਸਤਾਨੀ ਅਕਾਊਂਟ ਗਲਤ ਜਾਣਕਾਰੀ ਫੈਲਾ ਰਹੇ ਸਨ। ਇਨ੍ਹਾਂ ਵਿੱਚੋਂ ਕੁਝ ਸਿਰਫ਼ ਭਾਰਤ ਨੂੰ ਬਦਨਾਮ ਕਰਨ ਲਈ ਬਣਾਏ ਗਏ ਸਨ। ਆਪਣੇ ਏਜੰਡੇ ਨੂੰ ਸਾਬਤ ਕਰਨ ਤੋਂ ਬਾਅਦ ਉਹ ਆਪਣਾ ਯੂਜ਼ਰਨੇਮ ਤੇ ਕੰਮ ਬਦਲ ਕੇ ਕੰਮ ਕਰਦੇ ਸੀ।

ਟਵਿੱਟਰ ਇਨ ਇੰਡੀਆ ਨੇ ਸੰਯੁਕਤ ਰਾਸ਼ਟਰ, ਤੁਰਕੀ, ਈਰਾਨ ਤੇ ਮਿਸਰ 'ਚ ਪਾਕਿਸਤਾਨ ਦੇ ਦੂਤਘਰ ਦੇ ਅਧਿਕਾਰਤ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਟਵਿਟਰ ਨੇ ਪਾਕਿਸਤਾਨ ਦੇ ਰੇਡੀਓ ਪਾਕਿਸਤਾਨ 'ਤੇ ਵੀ ਪਾਬੰਦੀ ਲਗਾ ਦਿੱਤੀ ਸੀ। ਸੈਂਟਰ ਫਾਰ ਡਿਜੀਟਲ ਫੋਰੈਂਸਿਕ, ਰਿਸਰਚ ਐਂਡ ਐਨਾਲਿਟਿਕਸ (DFRAC) ਦੀ ਇੱਕ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਪਾਕਿਸਤਾਨ ਸਰਕਾਰ ਦੇ ਖਾਤਿਆਂ ਦੇ ਨਾਲ-ਨਾਲ ਕਈ ਫਰਜ਼ੀ ਖਾਤੇ ਵੀ ਚਲਾਏ ਜਾ ਰਹੇ ਸਨ ਜੋ ਭਾਰਤ ਦੇ ਵੱਡੇ ਅਦਾਰਿਆਂ ਨੂੰ ਨਿਸ਼ਾਨਾ ਬਣਾ ਕੇ ਹੈਸ਼ਟੈਗ ਚਲਾ ਰਹੇ ਸਨ। ਇਹ ਪਾਕਿਸਤਾਨੀ ਖਾਤੇ ਗ਼ਲਤ ਜਾਣਕਾਰੀ ਨਾਲ ਅਫਵਾਹਾਂ ਫੈਲਾਉਣ ਦਾ ਕੰਮ ਕਰ ਰਹੇ ਸਨ। ਟਵਿਟਰ ਨੇ ਸੰਯੁਕਤ ਰਾਸ਼ਟਰ 'ਚ ਪਾਕਿਸਤਾਨੀ ਦੂਤਘਰ ਦਾ ਖਾਤਾ ਬੰਦ ਕਰ ਦਿੱਤਾ। ਤੁਰਕੀ 'ਚ ਪਾਕਿਸਤਾਨ ਦਾ ਦੂਤਘਰ ਹੁਣ ਟਵੀਟ ਨਹੀਂ ਕਰ ਸਕੇਗਾ। ਈਰਾਨ ਤੇ ਮਿਸਰ 'ਚ ਵੀ ਪਾਕਿਸਤਾਨੀ ਦੂਤਘਰ 'ਤੇ ਪਾਬੰਦੀ। ਰੇਡੀਓ ਪਾਕਿਸਤਾਨ ਦਾ ਟਵਿੱਟਰ ਅਕਾਊਂਟ ਪਹਿਲਾਂ ਹੀ ਬੈਨ ਕਰ ਦਿੱਤਾ ਗਿਆ ਸੀ

youtube ਨੇ ਪਹਿਲਾਂ ਹੀ ਕੱਸਿਆ ਸੀ ਸ਼ਿਕੰਜਾ

ਇਸ 'ਤੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਟਵਿਟਰ ਨੂੰ ਇਨ੍ਹਾਂ ਖਾਤਿਆਂ ਨੂੰ ਤੁਰੰਤ ਬਹਾਲ ਕਰਨ ਦੀ ਬੇਨਤੀ ਕੀਤੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਪਹਿਲਾਂ ਹੀ 16 ਯੂਟਿਊਬ ਚੈਨਲਾਂ ਨੂੰ ਬਲਾਕ ਕਰ ਦਿੱਤਾ ਸੀ, ਜਿਨ੍ਹਾਂ ਵਿੱਚੋਂ ਛੇ ਪਾਕਿਸਤਾਨ ਦੇ ਸਨ। ਇਹ ਕਾਰਵਾਈ ਭਾਰਤ ਦੀ ਰਾਸ਼ਟਰੀ ਸੁਰੱਖਿਆ ਬਾਰੇ ਗਲਤ ਜਾਣਕਾਰੀ ਅਤੇ ਅਫਵਾਹਾਂ ਫੈਲਾਉਣ ਲਈ ਕੀਤੀ ਗਈ ਸੀ।

Posted By: Seema Anand