v> ਅੰਕਾਰਾ, ਏਪੀ : ਪੂਰੀ ਦੁਨੀਆ ਇਸ ਸਮੇਂ ਕੋਰੋਨਾ ਸੰਕਟ ਨਾਲ ਜੂਝ ਰਹੀ ਹੈ। ਅਜਿਹੇ 'ਚ ਚੀਨ ਦੇ ਵੁਹਾਨ ਤੋਂ ਫੈਲੇ ਇਸ ਵਾਇਰਸ ਦਾ ਹੁਣ ਤਕ ਕੋਈ ਇਲਾਜ ਨਹੀਂ ਮਿਲ ਸਕਿਆ ਹੈ। ਸਾਰੇ ਦੇਸ਼ ਆਪਣੇ ਪੱਧਰ 'ਤੇ ਇਸ ਦੀ ਰੋਕਥਾਮ ਲਈ ਵੈਕਸੀਨ ਬਣਾਉਣ 'ਚ ਲੱਗੇ ਹੋਏ ਹਨ। ਹੁਣ ਤੁਰਕੀ ਤੇ ਰੂਸ ਇਸ ਵਾਇਰਸ ਦੀ ਵੈਕਸੀਨ ਬਣਾਉਣ ਲਈ ਇਕੱਠੇ ਹੋ ਗਏ ਹਨ। ਤੁਰਕੀ ਦੇ ਸਿਹਤ ਮੰਤਰੀ ਦਾ ਕਹਿਣਾ ਹੈ ਤੁਰਕੀ ਤੇ ਰੂਸ ਨੇ ਕੋਰੋਨਾ ਵਾਇਰਸ ਵੈਕਸੀਨ ਦੇ ਵਿਕਾਸ 'ਚ ਸਹਿਯੋਗ ਕਰਨ ਤੇ ਸੰਯੁਕਤ ਕਲੀਨਿਕਲ ਪ੍ਰੀਖਣ ਕਰਨ ਦੀ ਯੋਜਨਾ 'ਤੇ ਸਹਿਮਤੀ ਵਿਅਕਤ ਕੀਤੀ ਹੈ।

Posted By: Rajnish Kaur