ਏਜੰਸੀਆਂ,ਵਾਸ਼ਿੰਗਟਨ/ਦੋਹਾ :ਅਮਰੀਕਾ ਨਾਲ ਇਤਿਹਾਸਕ ਸਮਝੌਤੇ 'ਤੇ ਦਸਤਖ਼ਤ ਲਈ 31 ਮੈਂਬਰ ਤਾਲੀਬਾਨ ਵਫ਼ਦ ਕਤਰ ਪਹੁੰਚ ਚੁੱਕਿਆ ਹੈ। ਅਮਰੀਕਾ ਵਿਦੇਸ਼ ਸਕੱਤਰ ਮਾਈਕ ਪੋਮਪਿਓ ਦੀ ਮੌਜੂਦਗੀ ਵਿਚ ਅਮਰੀਕਾ ਅਤੇ ਤਾਲੀਬਾਨ ਦੋਵੇਂ ਸ਼ਾਂਤੀ ਸਮਝੌਤੇ 'ਤੇ ਅੱਜ ਹਸਤਾਖ਼ਰ ਕਰਨਗੇ। ਇਸ ਸਮਝੌਤੇ ਨਾਲ ਸਭ ਤੋਂ ਲੰਬੇ ਅਮਰੀਕੀ ਯੁੱਧ ਦਾ ਅੰਤ ਹੋਵੇਗਾ। ਦੱਸ ਦੇਈਂੇ ਕਿ ਦੋਵੇਂ ਧਿਰਾਂ ਵਿਚ ਸ਼ਾਂਤੀ ਸਮਝੌਤੇ 'ਤੇ ਹਸਤਾਖ਼ਰ ਕਤਰ ਦੀ ਰਾਜਧਾਨੀ ਦੋਹਾ ਵਿਚ ਹੋਣਗੇ। ਇਸ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅੱਜ ਸੰਯੁਕਤ ਰਾਜ ਅਮਰੀਕਾ ਅਤੇ ਤਾਲੀਬਾਨ ਯੁੱਧ ਪੀੜਤ ਅਫਗਾਨਿਸਤਾਨ ਵਿਚ ਸਥਾਈ ਸ਼ਾਂਤੀ ਲਿਆਉਣ ਲਈ ਇਕ ਇਤਿਹਾਸਕ ਸਮਝੌਤੇ 'ਤੇ ਦਸਤਖ਼ਤ ਕਰਨਗੇ। ਉਨ੍ਹਾਂ ਇਹ ਬਿਆਨ ਅਜਿਹੇ ਸਮੇਂ ਦਿੱਤਾ ਹੈ ਜਦੋਂ ਤਾਲੀਬਾਨ ਅਤੇ ਅਮਰੀਕਾ ਇਸ ਇਤਿਹਾਸਕ ਕਰਾਰ 'ਤੇ ਕੁਝ ਘੰਟਿਆਂ ਬਾਅਦ ਸਾਈਨ ਕਰਨ ਵਾਲੇ ਹਨ।

50 ਦੇਸ਼ਾਂ ਦੇ ਪ੍ਰਤੀਨਿਧੀ ਸਮਝੌਤੇ 'ਤੇ ਪਲਾਂ ਦੇ ਬਣਨਗੇ ਗਵਾਹ

ਭਾਰਤ ਸਣੇ 50 ਦੇਸ਼ਾਂ ਦੇ ਪ੍ਰਤੀਨਿਧ ਸਮਝੌਤੇ ਦੇ ਇਨ੍ਹਾਂ ਪਲਾਂ ਦਾ ਗਵਾਹ ਬਣਨਗੇ। ਮੰਨਿਆ ਜਾ ਰਿਹਾ ਹੈ ਕਿ ਦੋਹਾ ਵਿਚ ਭਾਰਤ ਅਤੇ ਤਾਲੀਬਾਨ ਪੁਰਾਣੀ ਝਿਜਕ ਛੱਡ ਕੇ ਇਕ ਦੂਜੇ ਵੱਲ ਕਦਮ ਵਧਾ ਸਕਦੇ ਹਨ। ਪਾਕਿਸਤਾਲ ਸਣੇ ਸੱਤ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੂੰ ਸਮਝੌਤਾ ਸਮਾਗਮ ਵਿਚ ਸ਼ਿਰਕਤ ਕਰਨ ਲਈ ਸੱਦਿਆ ਗਿਆ ਹੈ। ਦੋਵੇਂ ਧਿਰਾਂ ਦੀ ਸਹਿਮਤੀ ਨਾਲ ਸਾਰਿਆਂ ਨੂੰ ਕਤਰ ਸਰਕਾਰ ਨੇ ਸੱਦਾ ਦਿੱਤਾ ਹੈ। ਇਸ ਸਮਝੌਤੇ ਨਾਲ ਅਫ਼ਗਾਨਿਸਤਾਨ ਦੇ ਗ੍ਰਹਿ ਯੁੱਧ ਵਿਚ ਫਸੇ ਅਮਰੀਕੀ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਦੇ 15 ਹਜ਼ਾਰ ਸੈਨਿਕਾਂ ਦੀ ਵਾਪਸੀ ਸੰਭਵ ਹੋਵੇਗੀ। ਭਾਰਤ ਵੱਲੋਂ ਕਤਰ ਵਿਚ ਭਾਰਤੀ ਰਾਜਦੂਤ ਪੀ ਕੁਮਾਰਨ ਸਮਾਰੋਹ ਵਿਚ ਸ਼ਾਮਲ ਹੋਣਗੇ।

US ਰੱਖਿਆ ਸਕੱਤਰ ਅਤੇ ਅਫ਼ਗਾਨ ਸਰਕਾਰ ਦੇ ਨਾਲ ਸੰਯੁਕਤ ਘੋਸ਼ਣਾ ਪੱਤਰ ਜਾਰੀ ਕਰਨਗੇ

ਟਰੰਪ ਨੇ ਆਪਣੇ ਬਿਆਨ ਵਿਚ ਅੱਗੇ ਕਿਹਾ ਹੈ ਕਿ ਮੇਰੇ ਨਿਰਦੇਸ਼ 'ਤੇ ਜਲਦ ਹੀ ਰਾਜ ਦੇ ਸਕੱਤਰ ਮਾਰਕ ਓਪੋਰ ਅਫਗਾਨਿਸਤਾਨ ਸਰਕਾਰ ਦੇ ਨਾਲ ਸਾਂਝਾ ਐਲਾਨ ਪੱਤਰ ਜਾਰੀ ਕਰਨਗੇ। ਰਾਸ਼ਟਰਪਤੀ ਨੇ ਕਿਹਾ ਕਿ ਜੇ ਤਾਲੀਬਾਨ ਅਤੇ ਅਫਗਾਨਿਸਤਾਨ ਦੀ ਸਰਕਾਰ ਇਸ ਸਮਝੌਤੇ 'ਤੇ ਖਰੀ ਉਤਰਦੀ ਹੈ ਤਾਂ ਅਫ਼ਗਾਨਿਸਤਾਨ ਵਿਚ ਯੁੱਧ ਨੂੰ ਸਮਾਪਤ ਕਰਨ ਅਤੇ ਆਪਣੇ ਸੈਨਿਕਾਂ ਨੂੰ ਅਮਰੀਕਾ ਵਾਪਸੀ ਦਾ ਰਾਹ ਦਿਖਾਏਗਾ।

Posted By: Tejinder Thind