style="text-align: justify;"> ਤਲ ਅਵੀਵ : ਭਿ੍ਸ਼ਟਾਚਾਰ 'ਚ ਘਿਰੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਖ਼ਿਲਾਫ਼ ਲੋਕਾਂ ਦਾ ਗੁੱਸਾ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਸ਼ਨਿਚਰਵਾਰ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਪ੍ਰਧਾਨ ਮੰਤਰੀ ਦੇ ਸਰਕਾਰੀ ਨਿਵਾਸ ਦੇ ਬਾਹਰ ਪ੍ਰਦਰਸ਼ਨ ਕੀਤਾ।

ਕਈ ਪ੍ਰਦਰਸ਼ਨਕਾਰੀ ਨੇਤਨਯਾਹੂ ਦੇ ਨਿੱਜੀ ਨਿਵਾਸ ਦੇ ਬਾਹਰ ਵੀ ਇਕੱਠੇ ਹੋਏ। ਕੁਝ ਲੋਕਾਂ ਦੀ ਗਿ੍ਫ਼ਤਾਰੀ ਵੀ ਹੋਈ। ਭਿ੍ਸ਼ਟਾਚਾਰ ਦੇ ਇਲਾਵਾ ਕੋਰੋਨਾ ਨਾਲ ਨਿਪਟਣ 'ਚ ਅਸਫਲਤਾ ਕਾਰਨ ਵੀ ਪ੍ਰਧਾਨ ਮੰਤਰੀ ਅਹੁਦੇ ਤੋਂ ਨੇਤਨਯਾਹੂ ਦੇ ਅਸਤੀਫ਼ੇ ਦੀ ਮੰਗ ਤੇਜ਼ ਹੁੰਦੀ ਜਾ ਰਹੀ ਹੈ।

Posted By: Sunil Thapa