ਸੰਯੁਕਤ ਰਾਸ਼ਟਰ, ਰਾਇਟਰਜ਼ : ਕਾਂਗੋ 'ਚ ਅੱਤਵਾਦੀਆਂ ਨੇ ਇਕ ਔਰਤ ਨਾਲ ਇਸ ਤਰ੍ਹਾਂ ਦਾ ਦੁਰਵਿਵਹਾਰ ਕੀਤਾ ਕਿ ਜਿਸਦਾ ਵੇਰਵਾ ਸੁਣ ਕੇ ਸੰਯੁਕਤ ਰਾਸ਼ਟਰ 'ਚ ਲੋਕ ਦੰਗ ਰਹਿ ਗਏ। ਅੱਤਵਾਦੀਆਂ ਨੇ ਕਾਂਗੋ ਦੀ ਇਕ ਔਰਤ ਨੂੰ ਦੋ ਵਾਰ ਅਗਵਾ ਕੀਤਾ। ਇਸ ਤੋਂ ਬਾਅਦ ਔਰਤ ਨਾਲ ਕਈ ਵਾਰ ਜਬਰ ਜਨਾਹ ਕੀਤਾ ਗਿਆ। ਇੰਨਾ ਹੀ ਨਹੀਂ ਅੱਤਵਾਦੀਆਂ ਨੇ ਔਰਤ ਨੂੰ ਮਨੁੱਖੀ ਮਾਸ ਪਕਾਉਣ ਅਤੇ ਖਾਣ ਲਈ ਮਜ਼ਬੂਰ ਕੀਤਾ। ਕਾਂਗੋ ਦੇ ਮਨੁੱਖੀ ਅਧਿਕਾਰ ਸਮੂਹ ਨੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (United Nations Security Council) ਦੇ ਸਾਹਮਣੇ ਮਾਮਲਾ ਪੇਸ਼ ਕੀਤਾ।

ਕਾਂਗੋ 'ਚ ਔਰਤਾਂ ਦੇ ਅਧਿਕਾਰਾਂ ਦੀ ਸੁਰੱਖਿਆ 'ਤੇ ਕੰਮ ਕਰ ਰਹੇ ਇਕ ਅਧਿਕਾਰੀ ਜੂਲੀਅਨ ਲੁਸੇਂਜ (Julienne Lusenge) ਨੇ ਦੱਸਿਆ ਕਿ ਕਿਵੇਂ ਅੱਤਵਾਦੀਆਂ ਨੇ ਔਰਤ ਨੂੰ ਅਗਵਾ ਕੀਤਾ, ਉਸ ਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਜ਼ਬਰਦਸਤੀ ਇਨਸਾਨੀ ਮਾਸ ਪਕਵਾਇਆ ਅਤੇ ਉਸ ਨੂੰ ਮਨੁੱਖੀ ਮਾਸ ਖਾਣ ਲਈ ਮਜਬੂਰ ਕੀਤਾ। ਜੂਲੀਅਨ ਏਕੀਕ੍ਰਿਤ ਸ਼ਾਂਤੀ ਅਤੇ ਵਿਕਾਸ ਲਈ ਏਕਤਾ (SOFEPADI) ਦੇ ਪ੍ਰਧਾਨ ਹਨ।

ਜੂਲੀਅਨ ਨੇ ਦੱਸਿਆ ਕਿ ਉਕਤ ਔਰਤ ਕੋਡੇਕੋ ਅੱਤਵਾਦੀਆਂ ਕੋਲ ਉਸ ਦੇ ਪਰਿਵਾਰ ਦੇ ਇਕ ਹੋਰ ਮੈਂਬਰ ਦੀ ਫਿਰੌਤੀ ਦੇਣ ਲਈ ਗਈ ਸੀ ਜਦੋਂ ਉਸ ਨੂੰ ਅਗਵਾ ਕਰ ਲਿਆ ਗਿਆ ਸੀ। ਪੀੜਤ ਔਰਤ ਨੇ ਆਪਣੀ ਪੂਰੀ ਕਹਾਣੀ ਮਹਿਲਾ ਅਧਿਕਾਰ ਕਮਿਸ਼ਨ ਨੂੰ ਦੱਸੀ। ਔਰਤ ਨੇ ਦੱਸਿਆ ਕਿ ਅੱਤਵਾਦੀਆਂ ਨੇ ਇਕ ਵਿਅਕਤੀ ਦਾ ਗਲਾ ਵੱਢ ਕੇ ਉਸ ਦੀ ਹੱਤਿਆ ਕਰ ਦਿੱਤੀ। ਉਸ ਨੇ ਦੱਸਿਆ, 'ਕਤਲ ਤੋਂ ਬਾਅਦ ਲਾਸ਼ ਦੇ ਅੰਦਰੋਂ ਕੱਢਿਆ ਹੋਇਆ ਹਿੱਸਾ ਮੇਰੇ ਕੋਲ ਲਿਆਂਦਾ ਗਿਆ ਅਤੇ ਉਸ ਨੂੰ ਪਕਾਉਣ ਲਈ ਕਿਹਾ ਗਿਆ। ਇੰਨਾ ਹੀ ਨਹੀਂ ਉੱਥੇ ਮੌਜੂਦ ਸਾਰੇ ਕੈਦੀਆਂ ਨੂੰ ਉਸ ਮਨੁੱਖੀ ਮਾਸ ਨੂੰ ਖਾਣ ਲਈ ਮਜ਼ਬੂਰ ਕੀਤਾ ਗਿਆ।

Posted By: Ramanjit Kaur