ਸੰਯੁਕਤ ਰਾਸ਼ਟਰ, ਪੀਟੀਆਈ : ਸੰਯੁਕਤ ਰਾਸ਼ਟਰ ਸਕੱਤਰ Antonio Guterres ਨੇ ਸ਼ਨਿੱਚਰਵਾਰ ਨੂੰ ਚੱਕਰਵਾਤੀ ਤੂਫਾਨ ਅੰਫਾਨ ਦੀ ਲਪੇਟ 'ਚ ਆ ਕੇ ਮਰਨ ਵਾਲੇ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ। ਭਾਰਤ ਤੇ ਬੰਗਲਾਦੇਸ਼ 'ਚ ਹੋਈ ਤਬਾਹੀ 'ਤੇ ਯੂਐੱਨ ਸਕੱਤਰ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੇ ਤੂਫਾਨ ਦੀ ਲਪੇਟ 'ਚ ਆ ਕੇ ਜਾਨ ਗਵਾਉਣ ਵਾਲੇ ਲੋਕਾਂ ਪ੍ਰਤੀ ਸੰਵੇਦਨਾ ਵੀ ਪ੍ਰਗਟ ਕੀਤੀ ਹੈ। ਗੁਤਰਸ ਨੇ ਟਵੀਟ 'ਚ ਕਿਹਾ ਬੁੱਧਵਾਰ ਭਾਰਤ ਤੇ ਬੰਗਲਾਦੇਸ਼ 'ਚ ਆਏ ਚੱਕਰਵਾਤੀ ਤੂਫਾਨ ਨਾਲ ਹੋਈ ਤਬਾਹੀ 'ਤੇ ਮੇਰੀ ਨਜ਼ਰ ਹੈ। ਇਹ ਸੁਣ ਕੇ ਬਹੁਤ ਦੁੱਖ ਹੋਇਆ ਕਿ ਕਈ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ।

ਜ਼ਿਕਰਯੋਗ ਹੈ ਕਿ ਭਿਆਨਕ ਚੱਕਰਵਾਤੀ ਤੂਫਾਨ ਦੀ ਚਪੇਟ 'ਚ ਆ ਕੇ ਜਿਥੇ ਭਾਰਤ 'ਚ 85 ਲੋਕਾਂ ਦੀ ਮੌਤ ਹੋ ਗਈ ਹੈ, ਡੇਢ ਕਰੋੜ ਲੋਕ ਪ੍ਰਭਾਵਿਤ ਹੋ ਗਏ। ਲਗਪਗ 10 ਲੱਖ ਤੋਂ ਜ਼ਿਆਦਾ ਘਰ ਤਬਾਹ ਹੋ ਗਏ। ਬੰਗਲਾਦੇਸ਼ 'ਚ 22 ਲੋਕਾਂ ਦੀ ਮੌਤ ਦੇ ਨਾਲ ਤੱਟ ਖੇਤਰਾਂ 'ਚ ਰਹਿਣ ਵਾਲੇ ਹਜ਼ਾਰਾਂ ਲੋਕ ਉੱਜੜ ਗਏ। ਦੂਜੇ ਪਾਸੇ ਭਾਰਤ 'ਚ ਸੰਯੁਕਤ ਰਾਸ਼ਟਰ ਦੀ ਕੰਟ੍ਰੀ ਟੀਮ ਨੇ ਦੱਸਿਆ ਕਿ ਕੋਲਕੱਤਾ ਦੇ ਆਲੇ-ਦੁਆਲੇ ਵਪਾਰਕ ਪੈਮਾਨੇ ਨੂੰ ਨੁਕਸਾਨ ਪਹੁੰਚਾਉਣ ਵਾਲੇ ਚੱਕਰਵਾਤ ਅੰਫਾਨ ਨੂੰ ਚੱਕਰਵਾਤ ਏਲਾ ਤੋਂ ਕਿਤੇ ਜ਼ਿਆਦਾ ਖਤਰਨਾਕ ਮੰਨਿਆ ਜਾ ਰਿਹਾ ਹੈ। ਏਲਾ ਨੇ ਮਈ 2009 'ਚ ਖੇਤਰ 'ਚ ਵਪਾਰਕ ਤਬਾਹੀ ਮਚਾਈ ਸੀ।

Posted By: Susheel Khanna