v> ਮਨੀਲਾ, ਐਪੀ : ਵੀਰਵਾਰ ਨੂੰ ਪੂਰਬੀ ਫਿਲੀਪੀਨਜ਼ ਵੱਲ ਵਧ ਰਹੇ ਤੇਜ਼ ਤੂਫਾਨ ਦੇ ਮੱਦੇਨਜ਼ਰ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ, ਨਾਲ ਹੀ ਸਰੀਰਕ ਦੂਰੀ ਨੂੰ ਧਿਆਨ ਵਿਚ ਰੱਖਦਿਆਂ ਰਿਹਾਇਸ਼ ਮੁਹੱਈਆ ਕਰਵਾਉਣ ਦੇ ਪ੍ਰਬੰਧ ਕੀਤੇ ਗਏ ਹਨ।

ਮੌਸਮ ਵਿਭਾਗ ਦੇ ਪ੍ਰਸ਼ਾਸਕ ਵਿਸੇਂਟੇ ਮਾਲਾਨੋ ਨੇ ਕਿਹਾ ਕਿ ਇਹ ਦੇਸ਼ ਵਿਚ ਸਾਲ ਦਾ ਪਹਿਲਾ ਤੂਫਾਨ ਹੈ, ਜੋ ਵੀਰਵਾਰ ਨੂੰ ਇਥੇ ਪਹੁੰਚ ਰਿਹਾ ਹੈ। ਕੋਵਿਡ -19 ਨਾਲ ਜੰਗ ਦੇ ਵਿਚਕਾਰ ਤੂਫਾਨ ਦਾ ਸਾਹਮਣਾ ਕਰਨ ਲਈ ਫਿਲਪੀਨਜ਼ ਵਿਚ ਤਿਆਰੀ ਸ਼ੁਰੂ ਹੋ ਗਈ ਹੈ। ਦੇਸ਼ ਵਿਚ ਹੁਣ ਤੱਕ 772 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ, ਜਦੋਂ ਕਿ ਇਸ ਵਾਇਰਸ ਦੇ ਲਾਗਾਂ ਦੀ ਗਿਣਤੀ 11,600 ਤਕ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਵੋਂਗਫੋਂਗ ਨਾਮ ਦੇ ਤੂਫਾਨ ਨੇ ਇੱਥੇ ਤਬਾਹੀ ਮਚਾਈ ਜੋ ਉੱਤਰੀ ਸਮਰ ਪ੍ਰਾਂਤ ਤੋਂ 230 ਕਿਲੋਮੀਟਰ ਦੀ ਦੂਰੀ 'ਤੇ ਸੀ।

Posted By: Sunil Thapa