ਲੰਡਨ, ਰਾਇਟਰ : ਕੋਰੋਨਾ ਵਾਇਰਸ ਵੈਕਸੀਨ ਬਜ਼ੁਰਗ 'ਚ ਇਮਊਨ ਸਿਸਟਮ ਨੂੰ ਮਜ਼ਬੂਤ ਕਰਦੀ ਹੈ ਜਾਂ ਨਹੀਂ ਇਹ ਇਕ ਗੰਭੀਰ ਸਵਾਲ ਹੈ ਜਿਸ ਦਾ ਜਵਾਬ ਲਗਾਤਾਰ ਲੱਭਿਆ ਜਾ ਰਿਹਾ ਹੈ ਕਿਉਂਕਿ ਕਈ ਖੋਜਾਂ 'ਚ ਸਾਹਮਣੇ ਆਇਆ ਹੈ ਕਿ ਕੋਰੋਨਾ ਤੋਂ ਬਜ਼ੁਰਗਾਂ ਨੂੰ ਜ਼ਿਆਦਾ ਖਤਰਾ ਹੈ ਕਿਉਂਕਿ ਉਨ੍ਹਾਂ ਦਾ ਇਮਊਨ ਸਿਸਟਮ ਕਮਜ਼ੋਰ ਹੁੰਦਾ ਹੈ।

ਉਨ੍ਹਾਂ ਨੂੰ ਵਾਇਰਸ ਖ਼ਿਲਾਫ਼ ਲੜਣ 'ਚ ਮੁਸ਼ਕਿਲਾਂ ਆਉਂਦੀ ਹਨ। ਇਸ ਦੌਰਾਨ ਕੋਰੋਨਾ ਵੈਕਸੀਨ ਨਾਲ ਜੁੜੀ ਇਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਜਿਸ ਮੁਤਾਬਕ ਇਕ ਵੈਕਸੀਨ ਦੇ ਟਰਾਇਲ 'ਚ ਬਜ਼ੁਰਗ 'ਤੇ ਕਾਫੀ ਅਸਰਦਾਰ ਦਿਖਾਇਆ ਹੈ। ਸਮਾਚਾਰ ਏਜੰਸੀ ਰਾਇਟਰ ਨੇ ਇਕ ਮੀਡੀਆ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਆਕਸਫੋਰਡ ਦੀ ਕੋਰੋਨਾ ਵੈਕਸੀਨ ਦੇ ਟਰਾਇਲ 'ਚ ਇਹ ਦਵਾਈ ਬਜ਼ੁਰਗ 'ਤੇ ਅਸਰਦਾਰ ਦਿਖੀ ਹੈ। ਆਕਸਫੋਰਡ ਦੀ ਕੋਰੋਨਾ ਵੈਕਸੀਨ ਬਜ਼ੁਰਗ 'ਚ ਇਮਊਨ ਸਿਸਟਮ ਮਜ਼ਬੂਤ ਕਰਨ 'ਚ ਸਫਲ ਰਹੀ ਹੈ। ਇਸ ਮੀਡੀਆ ਰਿਪੋਰਟ 'ਚ ਸੋਮਵਾਰ ਨੂੰ ਦੱਸਿਆ ਗਿਆ ਹੈ ਕਿ ਆਸਟ੍ਰੀਅਨ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੇ ਜਾ ਰਹੇ ਕੋਰੋਨਾ ਵੈਕਸੀਨ ਦੇ ਪ੍ਰੀਖਣ ਦੇ ਸ਼ੁਰੂਆਤੀ ਨਤੀਜੇ ਇਹ ਦੱਸਦੇ ਹਨ ਕਿ ਇਹ ਵੈਕਸੀਨ ਬਜ਼ੁਰਗ ਲੋਕਾਂ 'ਚ ਇਮਊਨ ਸਿਸਟਮ ਮਜ਼ਬੂਤ ਕਰ ਰਹੇ ਹਨ।

ਅਸਟ੍ਰਾਜੇਕੇਨਾ ਜੋ ਆਕਸਫੋਰਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨਾਲ ਟੀਕਾ ਵਿਕਸਿਤ ਕਰ ਰਿਹਾ ਹੈ। ਉਨ੍ਹਾਂ ਨੂੰ ਕੋਵਿਡ-19 ਤੋਂ ਬਚਾਉਣ ਲਈ ਇਕ ਵੈਕਸੀਨ ਦਾ ਉਤਪਾਦਨ ਕਰਨ ਦੀ ਦੌੜ 'ਚ ਸਭ ਤੋਂ ਅੱਗੇ ਮੰਨਿਆ ਜਾਂਦਾ ਹੈ। ਦੁਨੀਆ 'ਤੇ ਕੋਰੋਨਾ ਵਾਇਰਸ ਮਹਾਮਾਰੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਦੁਨੀਆ ਦੇ ਕਈ ਦੇਸ਼ਾਂ 'ਚ ਕੋਰੋਨਾ ਦੀ ਪਹਿਲੀ ਮਾਰ ਤੋਂ ਬਾਅਦ ਦੂਜੀ ਲਹਿਰ ਆ ਚੁੱਕੀ ਹੈ। ਇਸ ਤੋਂ ਬਚਣ ਤੇ ਰਾਹਤ ਲਈ ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਤੋਂ ਹੀ ਉਮੀਦਾਂ ਹਨ। ਵਿਸ਼ਵ ਸਿਹਤ ਸੰਗਠਨ ਮੁਤਾਬਕ ਦੁਨੀਆਭਰ 'ਚ 40 ਤੋਂ ਜ਼ਿਆਦਾ ਕੋਰੋਨਾ ਵੈਕਸੀਨ ਦਾ ਟਰਾਇਲ ਚੱਲ ਰਿਹਾ ਹੈ।

Posted By: Ravneet Kaur