ਕੁਆਲਾਲੰਪੁਰ (ਏਪੀ) : ਮਲੇਸ਼ੀਆ ਦੇ ਸ਼ਾਹੀ ਪੈਲੇਸ ਦੇ ਸੱਤ ਮੁਲਾਜ਼ਮਾਂ ਦੇ ਕੋਵਿਡ-19 ਦੇ ਪੌਜ਼ਿਟਿਵ ਪਾਏ ਜਾਣ ਪਿੱਛੋਂ ਰਾਜਾ ਤੇ ਰਾਣੀ ਨੂੰ ਕੁਆਰੰਟਾਈਨ ਵਿਚ ਰੱਖਿਆ ਗਿਆ ਹੈ। ਸ਼ਾਹੀ ਪੈਲੇਸ ਨੇ ਬੁਲਾਰੇ ਨੇ ਦੱਸਿਆ ਕਿ ਸਟਾਫ ਦੇ ਸੱਤ ਮੈਂਬਰਾਂ ਦੇ ਟੈਸਟ ਪੌਜ਼ਿਟਿਵ ਪਾਏ ਜਾਣ ਪਿੱਛੋਂ ਰਾਜਾ ਤੇ ਰਾਣੀ ਨੂੰ ਕੁਆਰੰਟਾਈਨ 'ਚ ਰੱਖਿਆ ਗਿਆ ਹੈ। ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਿੰਗ ਸੁਲਤਾਨ ਅਬਦੁੱਲਾ ਸੁਲਤਾਨ ਅਹਿਮਦ ਅਤੇ ਉਨ੍ਹਾਂ ਦੀ ਪਤਨੀ ਟੁੰਕੂ ਅਜ਼ੀਜ਼ਾਹ ਅਮੀਨਾਹ ਮੈਮੁੰਨਾਹ ਇਸਕੰਦਰੀਆ ਦੇ ਟੈਸਟ ਨੈਗੇਟਿਵ ਆਏ ਹਨ ਪ੍ਰੰਤੂ ਇਹਤਿਆਤ ਵਜੋਂ ਉਨ੍ਹਾਂ ਨੂੰ ਕੁਆਰੰਟਾਈਨ 'ਚ ਰੱਖਿਆ ਗਿਆ ਹੈ। ਸ਼ਾਹੀ ਜੋੜੇ ਨੇ ਆਪ ਵੀ 14 ਦਿਨਾਂ ਇਕਾਂਤਵਾਸ ਲਈ ਕਿਹਾ ਹੈ। ਪੂਰੇ ਪੈਲੇਸ ਨੂੰ ਸੈਨੇਟਾਈਜ਼ ਕੀਤਾ ਗਿਆ ਹੈ। ਮਲੇਸ਼ੀਆ 'ਚ ਹੁਣ ਤਕ ਕੋਰੋਨਾ ਕਾਰਨ 21 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,796 ਲੋਕ ਕੋਰੋਨਾ ਪ੍ਰਭਾਵਿਤ ਹਨ, ਨੇ ਦੇਸ਼ ਵਿਚ ਲਾਕਡਾਊਨ ਹੋਰ ਦੋ ਹਫ਼ਤਿਆਂ ਲਈ ਵਧਾ ਦਿੱਤਾ ਹੈ।