ਪੈਰਿਸ (ਏਐੱਫਪੀ) : ਯੂਰਪੀ ਸੰਘ ਦੀ ਸੈਟੇਲਾਈਟ ਸੇਵਾ ਨੇ ਦੱਸਿਆ ਹੈ ਕਿ ਇਸ ਵਾਰ ਮਾਰਚ ਦਾ ਮਹੀਨਾ ਯੂਰਪੀ ਦੇਸ਼ਾਂ ਲਈ ਬਹੁਤ ਗਰਮ ਰਿਹਾ। ਰੂਸ 'ਚ ਤਾਂ ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਗਰਮੀ ਰਹੀ। ਕਾਪਰਨਿਕਸ ਕਲਾਈਮੇਟ ਚੇਂਜ ਸਰਵਿਸ (ਸੀ3ਐੱਸ) ਨੇ ਦੱਸਿਆ ਕਿ 1981 ਤੋਂ 2010 ਦੇ ਅੰਕੜਿਆਂ ਦੇ ਔਸਤ ਦੇ ਮੁਕਾਬਲੇ ਇਸ ਵਾਰ ਚਾਰ ਮਾਰਚ ਤੋਂ ਔਸਤ ਤਾਪਮਾਨ 0.68 ਡਿਗਰੀ ਸੈਲਸੀਅਸ ਜ਼ਿਆਦਾ ਰਿਹਾ। ਇਸ ਵਾਰ ਦਾ ਮਾਰਚ, 2016 ਦੇ ਮਾਰਚ ਤੋਂ ਬਾਅਦ ਸਭ ਤੋਂ ਵਧ ਦੂਜਾ ਸਭ ਤੋਂ ਗਰਮ ਮਹੀਨਾ ਰਿਹਾ। ਅੰਕੜਿਆਂ ਮੁਤਾਬਕ ਇਤਿਹਾਸਕ ਔਸਤ ਨਾਲ ਸਬੰਧਤ ਸਾਰੇ ਦੇਸ਼ਾਂ 'ਚ ਦੋ ਡਿਗਰੀ ਤਾਪਮਾਨ ਜ਼ਿਆਦਾ ਰਿਹਾ। ਯੂਰਪ 'ਚ ਪਿਛਲੇ ਪੰਜ ਸਾਲ ਕਾਫੀ ਗਰਮ ਰਹੇ ਹਨ। ਅਲ ਨੀਨੋ ਪ੍ਰਭਾਵ ਕਾਰਨ ਵਰ੍ਹਾ 2019 ਸਭ ਤੋਂ ਜ਼ਿਆਦਾ ਗਰਮ ਰਿਹਾ ਹੈ।