ਪੈਰਿਸ (ਏਜੰਸੀ) : ਫਰਾਂਸ ਦੀ ਅੰਬੈਸੀ ਨੇ ਆਪਣੇ ਨਾਗਰਿਕਾਂ ਨੂੰ ਫ਼ੌਰੀ ਤੌਰ ’ਤੇ ਪਾਕਿਸਤਾਨ ਛੱਡਣ ਦੀ ਸਲਾਹ ਦਿੱਤੀ ਹੈ। ਅੰਬੈਸੀ ਨੇ ਕਿਹਾ ਹੈ ਕਿ ਧਾਰਮਿਕ ਸੰਗਠਨ ਤਹਿਰੀਕ-ਏ-ਲੱਬੈਕ ਫਰਾਂਸ ਵਿਰੋਧੀ ਹਿੰਸਾ ਨੂੰ ਲਗਾਤਾਰ ਭੜਕਾਉਣ ’ਚ ਵੱਡੀ ਭੂਮਿਕਾ ਨਿਭਾਅ ਰਿਹਾ ਹੈ।

ਹਿੰਸਾ ਤੋਂ ਬਾਅਦ ਪਾਕਿਸਤਾਨ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਇੰਟਰਨੈੱਟ ਮੀਡੀਆ ਤੇ ਮੈਸੇਜਿੰਗ ਐਪਸ ’ਤੇ ਕਈ ਘੰਟੇ ਤਕ ਰੋਕ ਲਗਾ ਦਿੱਤੀ ਸੀ। ਇਹ ਪਾਬੰਦੀ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਦੇ ਟੀਐੱਲਪੀ ’ਤੇ ਦੇਸ਼ ਦੇ ਅੱਤਵਾਦ ਰੋਕੂ ਕਾਨੂੰਨ ਤਹਿਤ ਕਾਰਵਾਈ ਤੋਂ ਬਾਅਦ ਕੀਤੀ ਗਈ। ਟੀਐੱਲਪੀ ਦੇ ਨੇਤਾ ਸਾਦ ਹੁਸੈਨ ਰਿਜ਼ਵੀ ਨੂੰ ਵੀ ਗਿ੍ਰਫ਼ਤਾਰ ਕਰਨ ਤੋਂ ਬਾਅਦ ਅਜਿਹਾ ਕੀਤਾ ਗਿਆ। ਤਹਿਰੀਕ-ਏ-ਲੱਬੈਕ ਈਸ਼ ਨਿੰਦਾ ਦੇ ਦੋਸ਼ ’ਚ ਮੌਤ ਦੀ ਸਜ਼ਾ ਦੀ ਮੱਦ ਕੀਤੇ ਜਾਣ ਲਈ ਇਕ ਵੱਡੀ ਮੁਹਿੰਮ ਵੀ ਚਲਾ ਰਿਹਾ ਹੈ। ਪਾਕਿਸਤਾਨ ’ਚ ਈਸ਼ ਨਿੰਦਾ ਨੂੰ ਅਪਰਾਧਿਕ ਕਾਨੂੰਨ ਮੰਨਿਆ ਗਿਆ ਹੈ।

ਸ਼ਾਰਲੀ ਅਬਦੋ ਦੇ ਮਾਮਲੇ ਤੋਂ ਬਾਅਦ ਤੋਂ ਫਰਾਂਸ ’ਚ ਹਿੰਸਾ ਦੀਆਂ ਘਟਨਾਵਾਂ ਤੋਂ ਬਾਅਦ ਤੋਂ ਹੀ ਟੀਐੱਲਪੀ ਨੇ ਪਾਕਿਸਤਾਨ ’ਚ ਫਰਾਂਸ ਵਿਰੋਧੀ ਮੁਹਿੰਮ ਚਲਾਈ ਹੋਈ ਹੈ।

Posted By: Sunil Thapa