ਕੋਲੰਬੋ (ਪੀਟੀਆਈ) : ਸ੍ਰੀਲੰਕਾ 'ਚ ਈਸਟਰ ਵਾਲੇ ਦਿਨ ਹੋਏ ਆਤਮਘਾਤੀ ਧਮਾਕਿਆਂ ਦਾ ਨਿਸ਼ਾਨਾ ਬਣਿਆ ਸ਼ਾਂਗਰੀ-ਲਾ ਹੋਟਲ ਬੁੱਧਵਾਰ ਨੂੰ ਖੋਲ੍ਹ ਦਿੱਤਾ ਜਾਵੇਗਾ। ਪਿਛਲੀ 21 ਅਪ੍ਰੈਲ ਨੂੰ ਰਾਜਧਾਨੀ ਕੋਲੰਬੋ ਸਥਿਤ ਇਸ ਪੰਜ ਤਾਰਾ ਹੋਟਲ 'ਚ ਵੀ ਆਤਮਘਾਤੀ ਧਮਾਕਾ ਹੋਇਆ ਸੀ। ਸਥਾਨਕ ਅੱਤਵਾਦੀ ਸੰਗਠਨ ਨੈਸ਼ਨਲ ਤੌਹੀਦ ਜਮਾਤ (ਐੱਨਟੀਜੇ) ਦੇ ਅੱਤਵਾਦੀਆਂ ਨੇ ਉਸ ਦਿਨ ਤਿੰਨ ਹੋਟਲਾਂ ਤੇ ਤਿੰਨ ਚਰਚਾਂ 'ਚ ਆਤਮਘਾਤੀ ਧਮਾਕੇ ਕੀਤੇ ਸਨ। ਇਨ੍ਹਾਂ ਧਮਾਕਿਆਂ 'ਚ ਢਾਈ ਸੌ ਤੋਂ ਵੱਧ ਲੋਕ ਮਾਰੇ ਗਏ ਸਨ।

Posted By: Sukhdev Singh