ਬੈਰੂਤ : ਲਿਬਨਾਨ ਦੀ ਰਾਜਧਾਨੀ ਬੈਰੂਤ 'ਚ ਸ਼ਕਤੀਸ਼ਾਲੀ ਧਮਾਕਾ ਹੋਇਆ ਹੈ। ਲਿਬਨਾਨ ਸਕਿਊਰਿਟੀ ਅਤੇ ਮੈਡੀਕਲ ਸਰਵਿਸਿਜ਼ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਗਈ ਹੈ ਕਿ ਘੱਟੋ ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ। ਲਗਪਗ 15 ਮਿੰਟ ਦੇ ਅੰਤਰਾਲ 'ਤੇ ਇਕ ਤੋਂ ਬਾਅਦ ਇਕ ਦੋ ਧਮਾਕੇ ਹੋਣ ਨਾਲ ਸੁਰੱਖਿਆ 'ਤੇ ਸਵਾਲ ਵੀ ਖੜ੍ਹੇ ਹੋ ਗਏ ਹਨ।

ਦੇਸ਼ ਦੇ ਸਿਹਤ ਮੰਤਰੀ ਅਨੁਸਾਰ ਲਿਬਨਾਨ ਦੀ ਰਾਜਧਾਨੀ ਬੈਰੂਤ ਵਿਚ ਭਿਆਨਕ ਧਮਾਕੇ ਵਿਚ ਸੈਂਕੜੇ ਲੋਕ ਜ਼ਖ਼ਮੀ ਹੋ ਗਏ ਹਨ। ਮੰਗਲਵਾਰ ਨੂੰ ਹੋਏ ਜ਼ੋਰਦਾਰ ਧਮਾਕੇ ਨੇ ਬੈਰੂਤ ਦੇ ਕਈ ਹਿੱਸਿਆਂ ਨੂੰ ਹਿਲਾ ਕੇ ਰੱਖ ਦਿੱਤਾ, ਜਿਸ ਨਾਲ ਆਸਮਾਨ ਵਿਚ ਧੂੰਏਂ ਦਾ ਗੁਬਾਰ ਛਾ ਗਿਆ। ਸ਼ੁਰੂਆਤੀ ਜਾਣਕਾਰੀ ਅਨੁਸਾਰ ਵਿਸਫੋਟ ਰਾਜਧਾਨੀ ਦੇ ਬੰਦਰਗਾਹ ਖੇਤਰ ਵਿਚ ਹੋਇਆ ਜਿਸ ਵਿਚ ਕਈ ਸਾਰੇ ਗੁਦਾਮ ਬਣੇ ਹੋਏ ਸਨ। ਧਮਾਕਾ ਇੰਨਾ ਤੇਜ਼ ਸੀ ਕਿ ਵਿਸਫੋਟ ਪੂਰੇ ਸ਼ਧਹਿਰ ਵਿਚ ਮਹਿਸੂਸ ਕੀਤਾ ਗਿਆ। ਧਮਾਕੇ ਤੋਂ ਬਾਅਦ ਬੈਰੂਤ ਦੀਆਂ ਸੜਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਇਸੇ ਦੌਰਾਨ ਹਾਲ ਦੇ ਸਾਲਾਂ ਦਾ ਸਭ ਤੋਂ ਭਿਆਨਕ ਬੰਬ ਧਮਾਕਾ ਮੰਗਲਵਾਰ ਨੂੰ ਲਿਬਨਾਨ ਦੀ ਰਾਜਧਾਨੀ ਬੇਰੂਤ 'ਚ ਹੋਇਆ। ਧਮਾਕੇ 'ਚ ਮੌਕੇ 'ਤੇ ਹੀ 10 ਲੋਕ ਮਾਰੇ ਗਏ, ਜਦਕਿ ਸੈਂਕੜੇ ਜ਼ਖ਼ਮੀ ਹੋਏ ਪਰ ਮਲਬੇ ਦਾ ਜਿੱਡਾ ਅੰਬਾਰ ਹੈ ਤੇ ਜ਼ਖ਼ਮੀਆਂ ਦੀ ਜੋ ਸਥਿਤੀ ਹੈ, ਉਸ ਦੇ ਮੱਦੇਨਜ਼ਰ ਮਿ੍ਤਕ ਦੀ ਗਿਣਤੀ ਸੈਂਕੜਿਆਂ 'ਚ ਹੋ ਸਕਦੀ ਹੈ। ਕਾਫੀ ਲੋਕਾਂ ਦੇ ਮਲਬੇ 'ਚ ਦਬੇ ਹੋਣ ਦਾ ਖ਼ਦਸ਼ਾ ਹੈ। ਸਥਾਨਕ ਰੈੱਡ ਕਰਾਸ ਅਧਿਕਾਰੀ ਨੇ ਸੈਂਕੜਿਆਂ ਦੇ ਮਾਰੇ ਜਾਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਇਜ਼ਰਾਈਲ ਨੇ ਧਮਾਕੇ 'ਚ ਆਪਣਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ।

ਧਮਾਕਾ ਏਨਾ ਭਿਆਨਕ ਸੀ ਕਿ ਦੂਰ-ਦੂਰ ਤਕ ਦੀਆਂ ਇਮਾਰਤਾਂ 'ਚ ਲੱਗੇ ਸ਼ੀਸ਼ੇ ਟੁੱਟ ਗਏ ਤੇ ਆਲੇ-ਦੁਆਲੇ ਦੀਆਂ ਇਮਾਰਤਾਂ ਦੀਆਂ ਬਾਲਕੋਨੀਆਂ ਢਹਿ-ਢੇਰੀ ਹੋ ਗਈਆਂ। ਧਮਾਕੇ ਦੀ ਆਵਾਜ਼ ਕਈ ਮੀਲ ਦੂਰ ਤਕ ਸੁਣੀ ਗਈ। ਲੋਕਾਂ ਨੇ ਸਮਿਝਆ ਕਿ ਭੂਚਾਲ ਆ ਗਿਆ ਹੈ ਤੇ ਉਹ ਅੰਨ੍ਹੇਵਾਹ ਭੱਜਣ ਲੱਗੇ ਪਰ ਜਦੋਂ ਸਥਿਤੀ ਦੀ ਜਾਣਕਾਰੀ ਮਿਲੀ ਤਾਂ ਲੋਕ ਆਪਣਿਆਂ ਦੀ ਭਾਲ 'ਚ ਧਮਾਕੇ ਵਾਲੀ ਥਾਂ ਵੱਲ ਭੱਜੇ। ਕੁਝ ਹੀ ਦੇਰ 'ਚ ਘਟਨਾ ਵਾਲੀ ਥਾਂ ਦੇ ਨੇੜੇ-ਤੇੜੇ ਹਜ਼ਾਰਾਂ ਲੋਕਾਂ ਦੀ ਭੀੜ ਇਕੱਠੀ ਹੋ ਗਈ। ਅਜਿਹੇ 'ਚ ਜ਼ਖ਼ਮੀਆਂ ਤਕ ਪੁੱਜਣ ਤੇ ਉਥੋਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਦੇ ਕੰਮ 'ਚ ਲੱਗੀ ਐਂਬੂਲੈਂਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਿਥੇ ਧਮਾਕਾ ਹੋਇਆ ਹੈ, ਉਹ ਬੰਦਰਗਾਹ ਦੇ ਨਜ਼ਦੀਕ ਦਾ ਇਲਾਕਾ ਹੈ ਤੇ ਉਥੇ ਕੰਪਨੀਆਂ ਦੇ ਗੁਦਾਮ ਹਨ। ਸੂਤਰਾਂ ਨੇ ਕਿਸੇ ਕੈਮੀਕਲ ਦੇ ਗੁਦਾਮ 'ਚ ਧਮਾਕਾ ਹੋਣ ਦਾ ਵੀ ਖ਼ਦਸਾ ਪ੍ਰਗਟਾਇਆ ਹੈ। ਜਾਂਚ ਕੰਮ ਸ਼ੁਰੂ ਹੋ ਗਿਆ ਹੈ। ਧਮਾਕੇ ਤੋਂ ਬਾਅਦ ਦੇ ਹਾਲਾਤ ਦੇ ਫੁਟੇਜ ਸਥਾਨਕ ਲੋਕ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ। ਕਈ ਜ਼ਖ਼ਮੀਆਂ ਦੀ ਹਾਲਤ ਕਾਫੀ ਗੰਭੀਰ ਹੈ।

Posted By: Susheel Khanna