ਤਾਈਪੇ (ਏਐੱਨਆਈ) : ਤਾਇਵਾਨ ਦੀ ਫ਼ੌਜ ਨੇ ਚੀਨ ਦੇ ਦਾਅਵੇ ਵਾਲੇ ਡੋਂਗਸ਼ਾ ਦੀਪ ਸਮੂਹ 'ਤੇ ਹੋਰ ਜ਼ਿਆਦਾ ਜਲ ਸੈਨਿਕ ਭੇਜੇ ਹਨ। ਉਸ ਨੇ ਇਹ ਕਦਮ ਉਸ ਖ਼ਬਰ ਪਿੱਛੋਂ ਚੁੱਕਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਚੀਨ ਕਥਿਤ ਤੌਰ 'ਤੇ ਇਸ ਦੀਪ ਸਮੂਹ 'ਤੇ ਇਕ ਨਕਲੀ ਹਮਲੇ (ਮੌਕ ਇਨਵੇਜ਼ਨ) ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਹੈ।

ਦੱਸਣਯੋਗ ਹੈ ਕਿ ਇਸ ਸਬੰਧ ਵਿਚ ਸੋਮਵਾਰ ਨੂੰ ਜਾਪਾਨ ਦੀ ਕਿਓਦੋ ਨਿਊਜ਼ ਏਜੰਸੀ ਨੇ ਪੀਐੱਲਏ ਨੈਸ਼ਨਲ ਡਿਫੈਂਸ ਯੂਨੀਵਰਸਿਟੀ ਦੇ ਪ੍ਰੋਫੈਸਰ ਲੀ ਡਾਗੁਆਂਗ ਵੱਲੋਂ ਹਾਂਗਕਾਂਗ ਦੀ ਇਕ ਪੱਤ੍ਕਾ ਵਿਚ ਲਿਖੇ ਗਏ ਲੇਖ ਦਾ ਹਵਾਲਾ ਦਿੱਤਾ ਸੀ। ਇਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਪੀਐੱਲਏ ਜਲ ਸੈਨਾ ਡੋਂਗਸ਼ਾ ਦੀਪ ਸਮੂਹ 'ਤੇ ਨਕਲੀ ਹਮਲੇ ਤੋਂ ਪਹਿਲੇ ਚੀਨ ਦੇ ਹੈਨਾਨ ਦੀਪ 'ਤੇ ਜੰਗੀ ਅਭਿਆਸ ਕਰੇਗੀ। ਹਾਲਾਂਕਿ ਬਾਅਦ ਵਿਚ ਲੀ ਨੇ ਆਪਣੇ ਲੇਖ ਦਾ ਇਹ ਕਹਿੰਦੇ ਹੋਏ ਖੰਡਨ ਕਰ ਦਿੱਤਾ ਕਿ ਉਹ ਕਿਓਦੋ ਨਿਊਜ਼ ਏਜੰਸੀ ਵੱਲੋਂ ਪਹਿਲੇ ਪ੍ਰਕਾਸ਼ਿਤ ਲੇਖ ਦਾ ਜ਼ਿਕਰ ਕਰ ਰਹੇ ਸਨ।

ਮਈ 'ਚ ਇਸ ਤਰ੍ਹਾਂ ਦੀ ਰਿਪੋਰਟ ਸਾਹਮਣੇ ਆਉਣ ਪਿੱਛੋਂ ਅਲਰਟ 'ਤੇ ਚੱਲ ਰਹੇ ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਨਾ ਕੇਵਲ ਪੀਐੱਲਏ ਨਕਲੀ ਹਮਲੇ ਦੀ ਯੋਜਨਾ ਬਣਾ ਰਿਹਾ ਹੈ ਸਗੋਂ ਚੀਨ ਸਰਕਾਰ ਵੱਲੋਂ ਸਮਰਥਿਤ 'ਗਲੋਬਲ ਟਾਈਮਜ਼' ਨੇ ਇਸ ਨੂੰ ਵਾਸਤਵਿਕ ਹਮਲਾ ਹੋਣ ਦੀ ਗੱਲ ਕਹੀ ਹੈ। 30 ਜੁਲਾਈ ਨੂੰ ਡੈਮੋਕ੍ਰੇਟਿਕ ਪ੍ਰੋਗਰੈਸਿਵ ਪਾਰਟੀ ਦੇ ਵਿਧਾਇਕ ਵਾਂਗ ਟਿੰਗ-ਯੂ ਨੂੰ ਕਾਮਨਵੈਲਥ ਮੈਗਜ਼ੀਨ ਵੱਲੋਂ ਇਹ ਕਹਿੰਦੇ ਹੋਏ ਕੋਟ ਕੀਤਾ ਗਿਆ ਸੀ ਕਿ ਜਲ ਸੈਨਾ ਨੇ ਡੋਂਗਸ਼ਾ ਦੀਪਾਂ ਦੀ ਰੱਖਿਆ ਲਈ ਫ਼ੌਜ ਦੀਆਂ ਹੋਰ ਕੰਪਨੀਆਂ ਭੇਜੀਆਂ ਹਨ ਅਤੇ ਫ਼ੌਜ ਸਭ ਤੋਂ ਬੁਰੀ ਸਥਿਤੀ ਲਈ ਤਿਆਰ ਹੈ। ਚੀਨ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਵਾਂਗ ਨੇ ਕਿਹਾ ਕਿ ਜੇਕਰ ਦੁਸ਼ਮਣ ਫ਼ੌਜ ਨੇ ਡੋਂਗਸ਼ਾ ਦੀਪ ਸਮੂਹ 'ਤੇ ਕਬਜ਼ਾ ਕਰ ਲਿਆ ਤਾਂ ਫ਼ੌਜ ਨੇ ਇਕ 'ਬਾਰਡਰ ਪ੍ਰਰੋਟੈਕਸ਼ਨ ਬੈਟਲ ਪਲਾਨ' ਤਿਆਰ ਕੀਤਾ ਹੈ ਜਿਸ ਵਿਚ ਹਵਾਈ ਫ਼ੌਜ ਦੇ ਵਿਸ਼ੇਸ਼ ਆਪਰੇਸ਼ਨ ਬਲ, ਸਮੁੰਦਰੀ ਅਤੇ ਹਵਾਈ ਮਾਰਗ ਰਾਹੀਂ ਜਵਾਬੀ ਕਾਰਵਾਈ ਕਰਨ ਲਈ ਜਲ ਸੈਨਾ ਨਾਲ ਸਹਿਯੋਗ ਕਰਾਂਗੇ।

99ਵੀਂ ਮਰੀਨ ਬਿ੍ਗੇਡ ਨੂੰ ਦਿੱਤਾ 'ਆਇਰਨ ਫੋਰਸ' ਦਾ ਨਾਂ

ਵਾਂਗ ਨੇ ਦੱਸਿਆ ਕਿ ਮਈ ਵਿਚ 99ਵੀਂ ਮਰੀਨ ਬਿ੍ਗੇਡ ਨੂੰ 'ਆਇਰਨ ਫੋਰਸ' ਦਾ ਉਪ ਨਾਮ ਦਿੱਤਾ ਗਿਆ। 20 ਸਾਲਾਂ ਵਿਚ ਪਹਿਲੀ ਵਾਰ ਡੋਂਗਸ਼ਾ ਦੀਪ ਸਮੂਹ ਵਿਚ ਇਨ੍ਹਾਂ ਨੂੰ ਤਾਇਨਾਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬਿ੍ਗੇਡ ਅਮਰੀਕੀ ਫ਼ੌਜ ਤੋਂ ਸਿਖਲਾਈ ਪ੍ਰਾਪਤ ਫ਼ੌਜੀ ਬਲ ਹੈ ਜੋ ਜ਼ਮੀਨੀ ਅਤੇ ਹਵਾਈ ਹਮਲਿਆਂ ਖ਼ਿਲਾਫ਼ ਰੱਖਿਆ ਕਰਨ ਵਿਚ ਪੂਰੀ ਤਰ੍ਹਾਂ ਸਮਰੱਥ ਹੈ। ਉਨ੍ਹਾਂ ਕਿਹਾ ਕਿ ਦੀਪਾਂ ਦਾ ਇਲਾਕਾ ਪੂਰੀ ਤਰ੍ਹਾਂ ਸਪਾਟ ਹੈ ਅਤੇ ਬਚਾਅ ਕਰਨਾ ਮੁਸ਼ਕਲ ਹੈ। ਇਸ ਤਰ੍ਹਾਂ ਫ਼ੌਜ ਨੇ ਸਭ ਤੋਂ ਖ਼ਰਾਬ ਸਥਿਤੀ ਵਾਲੀ ਯੋਜਨਾ ਦਾ ਮਸੌਦਾ ਤਿਆਰ ਕੀਤਾ ਹੈ।