ਕਾਠਮੰਡੂ (ਏਐੱਨਆਈ) : ਭਾਰਤ ਦਾ ਗੁਆਂਢੀ ਦੇਸ਼ ਨੇਪਾਲ ਹੁਣ ਚੀਨ ਦੀ ਵਿਸਤਾਰਵਾਦੀ ਨੀਤੀ ਦੀ ਲਪੇਟ ਵਿਚ ਹੈ। ਨੇਪਾਲ ਦੇ ਸਰਵੇ ਵਿਭਾਗ ਨੇ ਕਿਹਾ ਹੈ ਕਿ ਚੀਨ ਤਿੱਬਤ ਵਿਚ ਚੱਲ ਰਹੇ ਸੜਕ ਨਿਰਮਾਣ ਪ੍ਰਾਜੈਕਟ ਦੇ ਬਹਾਨੇ ਨੇਪਾਲ ਦੀ ਜ਼ਮੀਨ 'ਤੇ ਕਬਜ਼ਾ ਕਰ ਰਿਹਾ ਹੈ। ਇਸ ਪ੍ਰਰਾਜੈਕਟ ਵਿਚ ਨੇਪਾਲ ਆਪਣੀ ਕਈ ਹੈਕਟੇਅਰ ਜ਼ਮੀਨ ਗੁਆ ਚੁੱਕਾ ਹੈ।

ਨੇਪਾਲੀ ਮੀਡੀਆ ਵਿਚ ਪ੍ਰਕਾਸ਼ਿਤ ਸਰਵੇ ਵਿਭਾਗ ਦੀ ਇਕ ਰਿਪੋਰਟ ਅਨੁਸਾਰ ਚਾਰ ਜ਼ਿਲਿ੍ਆਂ ਸਨਖੁਵਾਸਾਭਾ, ਰਸੁਵਾ, ਸਿੰਧੂਪਲਚੌਕ ਅਤੇ ਹੁਮਲਾ ਦੀ 36 ਹੈਕਟੇਅਰ ਜ਼ਮੀਨ ਚੀਨੀ ਸਰਹੱਦ ਨਾਲ ਲੱਗਦੀ ਹੈ। ਤਿੱਬਤ ਦੇ ਫੁਰੰਗ ਇਲਾਕੇ ਨਾਲ ਲੱਗਦੇ ਹੁਮਲਾ ਜ਼ਿਲ੍ਹੇ ਦੀ ਭਾਗਦਰ ਨਦੀ ਦੀ ਕਰੀਬ ਛੇ ਹੈਕਟੇਅਰ ਅਤੇ ਕਰਨਾਲੀ ਜ਼ਿਲ੍ਹੇ ਦੀ ਚਾਰ ਹੈਕਟੇਅਰ ਜ਼ਮੀਨ 'ਤੇ ਚੀਨ ਨੇ ਕਬਜ਼ਾ ਕਰ ਲਿਆ ਹੈ। ਰਸੁਵਾ ਜ਼ਿਲ੍ਹੇ ਵਿਚ ਸੰਜੇਨ ਨਦੀ ਅਤੇ ਜੰਭੂ ਖੋਲਾ ਦੀ ਵੀ ਜ਼ਮੀਨ ਤਿੱਬਤੀ ਇਲਾਕੇ ਵਿਚ ਸ਼ਾਮਲ ਕਰ ਲਈ ਗਈ ਹੈ। ਸਿੰਧੂਪਲਚੌਕ ਜ਼ਿਲ੍ਹੇ ਦੇ ਭੋਟਕੋਸ਼ੀ ਅਤੇ ਖਰੇਨਖੋਲਾ ਦੀ 10 ਹੈਕਟੇਅਰ ਤੋਂ ਜ਼ਿਆਦਾ ਜ਼ਮੀਨ ਅਤੇ ਸਨਖੁਵਾਸਾਭਾ ਜ਼ਿਲ੍ਹੇ ਦੀ ਨੌਂ ਹੈਕਟੇਅਰ ਜ਼ਮੀਨ 'ਤੇ ਚੀਨ ਨੇ ਸੜਕ ਵਿਸਤਾਰ ਰਾਹੀਂ ਕਬਜ਼ਾ ਕਰ ਲਿਆ ਹੈ।