ਜੇਐੱਨਐੱਨ, ਯੂਕੇ : ਕੋਵਿਡ-19 ਸੰਕ੍ਰਮਣ ਨੂੰ ਫੈਲਣ ਤੋਂ ਰੋਕਣ ਲਈ ਟੈਸਟਿੰਗ ਤੇ ਇਸ ਦੇ ਨਤੀਜੇ ਆਉਣ ਤਕ ਦੀ ਲੰਬੀ ਪ੍ਰਕਿਰਿਆ ਅਪਣਾਉਣ ਦੀ ਗੱਲ ਨੂੰ ਨਕਰਾਉਂਦਿਆਂ ਇਕ ਨਵੇਂ ਅਧਿਐਨ 'ਚ ਕਿਹਾ ਗਿਆ ਹੈ ਕਿ ਰੈਪਿਡ ਟੈਸਟਿੰਗ ਦੀ ਪ੍ਰਕਿਰਿਆ ਅਪਣਾਉਣਾ ਕਿਤੇ ਜ਼ਿਆਦਾ ਫਾਇੰਦੇਮੰਦ ਹੈ। ਇਸ ਅਧਿਐਨ ਮੁਤਾਬਿਕ ਰੈਪਿਡ ਟੈਸਟਿੰਗ ਤਹਿਤ ਕੁਝ ਘੰਟਿਆਂ 'ਚ ਨਤੀਜਾ ਆ ਜਾਂਦਾ ਹੈ ਜਿਸ ਤੋਂ ਬਾਅਦ ਸੰਕ੍ਰਮਿਤ ਦੀ ਪਛਾਣ ਕਰ ਉਸ ਨੂੰ ਕੁਆਰੰਟਾਈਨ ਕਰ ਇਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਹਾਵਰਡ ਯੂਨੀਵਰਸਿਟੀ ਤੇ ਕੋਲੋਰਾਡੋ ਬਾਊਲਡਰ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਇਸ ਅਧਿਐਨ 'ਚ ਦਾਅਵਾ ਕੀਤਾ ਗਿਆ ਹੈ ਕਿ ਰੈਪਿਡ ਟੈਸਟਿੰਗ ਰਾਹੀਂ ਕੁਝ ਹਫ਼ਤੇ ਦੇ ਅੰਦਰ ਹੀ ਕੋਰੋਨਾ ਵਾਇਰਸ ਸੰਕ੍ਰਮਣ ਨੂੰ ਰੋਕਿਆ ਜਾ ਸਕਦਾ ਹੈ।

ਇਸ ਅਧਿਐਨ ਲਈ ਪ੍ਰਕਾਸ਼ਿਤ ਜਨਰਲ ਮੁਤਾਬਿਕ, ਕੋਵਿਡ-19 ਸੰਕ੍ਰਮਣ ਨੂੰ ਫੈਲਣ ਤੋਂ ਰੋਕਣ ਦੇ ਘਰ 'ਚ ਹੀ ਕੁਆਰੰਟਾਈਨ ਦੇ ਨਿਯਮਾਂ ਨੂੰ ਅਪਣਾਉਣ ਲਈ ਟੈਸਟਿੰਗ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ ਕਾਫੀ ਜ਼ਰੂਰੀ ਹੈ। ਇਸ ਅਧਿਐਨ ਦੇ ਲੇਖਕ ਤੇ ਕੰਪਿਊਟਰ ਸਾਇੰਸ ਦੇ ਅਸਿਸਟੈਂਟ ਪ੍ਰੋਫੇਸਰ ਡੇਨਿਅਲ ਲਾਰੇਮੋਰ ਨੇ ਰਿਪੋਰਟ 'ਚ ਕਿਹਾ, 'ਸਾਡਾ ਸਿੱਟਾ ਇਹ ਹੈ ਕਿ ਜਦੋਂ ਜਨਤਕ ਸਿਹਤ ਦੀ ਗੱਲ ਆਉਂਦੀ ਹੈ ਤਾਂ ਬਿਹਤਰ ਹੋਵੇਗਾ ਕਿ ਘੱਟ ਸੈਂਸਿਟਿਵ ਟੈਸਟ ਦੇ ਅੱਜ ਆਉਣ ਵਾਲਾ ਰਿਜਲਟ ਕਿਤੇ ਬਿਹਤਰ ਹੋਣ ਦੀ ਬਜਾਇ ਇਹ ਹੈ ਕਿ ਜ਼ਿਆਦਾ ਸੈਂਸਿਟਿਵ ਟੈਸਟ ਕਰਵਾਓ ਜਿਸ ਦਾ ਨਤੀਜਾ ਇਕ ਦਿਨ ਬਾਅਦ ਆਵੇ।'

ਲਾਰੇਮੋਰ ਨੇ ਅੱਗੇ ਕਿਹਾ, 'ਸਾਰਿਆਂ ਨੂੰ ਘਰਾਂ 'ਚ ਬੰਦ ਰਹਿਣ ਦੀ ਸਲਾਹ ਦੇਣ ਦੀ ਥਾਂ ਇਸ ਟੈਸਟਿੰਗ ਤੋਂ ਬਾਅਦ ਸਿਰਫ਼ ਉਸ ਬਿਮਾਰ ਇਨਸਾਨ ਨੂੰ ਘਰ 'ਚ ਬੰਦ ਰੱਖਿਆ ਜਾਵੇਗਾ। ਜਿਸ ਨਾਲ ਸੰਕ੍ਰਮਣ ਫ਼ੈਲਣ ਦਾ ਖ਼ਤਰਾ ਹੈ।' ਸਾਇੰਸ ਡੇਲੀ ਦੇ ਰਿਪੋਰਟਾਂ ਮੁਤਾਬਿਕ, ਬਾਓਫ੍ਰੰਟਿਅਰ ਇੰਸਟੀਚਿੰਊਂਟ ਐਂਡ ਹਾਵਰਡ ਟੀਐੱਚ ਚੈਨ ਸਕੂਲ ਆਫ ਪਬਲਿਕ ਹੈਲਥ ਨਾਲ ਮਿਲ ਕੇ ਲਾਰੇਮੋਰ ਟੈਸਟ ਦੀ ਸੰਵਦੇਨਸ਼ੀਲਤਾ, ਇਸ ਦੀ ਫ੍ਰੀਕਵੈਂਸੀ ਜਾਂ ਇਸ 'ਚ ਲੱਗਣ ਵਾਲੇ ਸਮੇਂ ਦੇ ਬਾਰੇ 'ਚ ਅਧਿਐਨ ਕੀਤਾ ਗਿਆ।

Posted By: Amita Verma