ਤੇਲ ਅਵੀਵ (ਇਜ਼ਰਾਈਲ), ਏਜੰਸੀਆਂ : ਇਜ਼ਰਾਈਲ 'ਚ ਅੱਜ ਇਕ ਵੱਡੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਰੈਲੀ ਦੌਰਾਨ ਮਚੀ ਭਗਦੜ 'ਚ ਦਰਜਨਾਂ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਉੱਤਰੀ ਇਜ਼ਰਾਈਲ 'ਚ ਇਕ ਸਮੂਹਕ ਰੈਲੀ ਦੌਰਾਨ ਵੀਰਵਾਰ ਨੂੰ ਭਗਦੜ 'ਚ ਘੱਟੋ-ਘੱਟ 44 ਲੋਕਾਂ ਦੀ ਮੌਤ ਹੋ ਗਈ ਹੈ ਤੇ 50 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਮਾਉਂਟ ਮੇਰਨ 'ਚ ਲੋਕ ਓਮਰ (Lag B'Omer Holiday) ਦੀ ਛੁੱਟੀ ਮਨਾਉਣ ਲਈ ਸਮੂਹਕ ਸਭਾ ਕਰਵਾਈ ਗਈ ਸੀ। ਦਿ ਟਾਈਮਜ਼ ਆਫ ਇਜ਼ਰਾਈਲ ਨੇ ZAKA ਬਚਾਅ ਸੇਵਾ 'ਚ ਕਿਹਾ ਕੀ ਘੱਟੋ-ਘੱਟ 44 ਲੋਕ ਮਾਰੇ ਗਏ।

ਮੈਗਾਨ ਡੇਵਿਡ ਏਡੋਮ ਨੇ ਕਿਹਾ ਕਿ ਇਸ ਦੇ ਪੈਰਾਮੈਡਿਕਸ 50 ਲੋਕਾਂ ਦਾ ਇਲਾਜ ਕਰ ਰਹੇ ਸਨ, ਜਿਨ੍ਹਾਂ ਵਿਚੋਂ ਘੱਟੋ-ਘੱਟ 20 ਲੋਕ ਗੰਭੀਰ ਹਾਲਤ ਵਿਚ ਸਨ। ਬਚਾਅ ਸੇਵਾ ਨੇ ਕਿਹਾ ਕਿ 6 ਹੈਲੀਕਾਪਟਰ ਤੇ ਦਰਜਨਾਂ ਐਂਬੂਲੈਂਸ ਜ਼ਖ਼ਮੀਆਂ ਨੂੰ ਸਫੀਦੋਂ ਦੇ ਜ਼ਿਵ ਹਸਪਤਾਲ ਤੇ ਨਹਿਰੀਆ ਦੇ ਗਲੀਲ ਮੈਡੀਕਲ ਸੈਂਟਰ 'ਚ ਭਰਤੀ ਕਰ ਰਹੀਆਂ ਹਨ। ਹਾਲਾਂਕਿ ਭਗਦੜ ਦਾ ਕਾਰਨ ਹਾਲੇ ਪਤਾ ਨਹੀਂ ਚੱਲਿਆ ਹੈ।

ਧਾਰਮਿਕ ਜਲਸੇ 'ਚ ਭਗਦੜ

ਜਿਸ ਜਗ੍ਹਾ ਹਾਦਸਾ ਹੋਇਆ ਉੱਥੇ ਸਥਿਤ ਟੂੰਬ ਨੂੰ ਯਹੂਦੀ ਸਮਾਜ ਦੇ ਪਵਿੱਤਰ ਸਥਾਨਾਂ 'ਚੋਂ ਇਕ ਮੰਨਿਆ ਜਾਂਦਾ ਹੈ। ਹਜ਼ਾਰਾਂ ਦੀ ਗਿਣਤੀ 'ਚ ਯਹੂਦੀ ਲੋਕ ਸਾਲਾਨਾ ਦੂਸਰੀ ਸ਼ਤਾਬਦੀ ਦੇ ਸੰਤ ਰੱਬੀ ਸ਼ਿਮੋਨ ਬਾਰ ਯੋਚਾਈ ਦੀ ਕਬਰ 'ਤੇ ਉਨ੍ਹਾਂ ਨੂੰ ਯਾਦ ਕਰਨ ਲਈ ਇਕੱਤਰ ਹੋਏ ਸਨ। ਰਾਤ ਭਰ ਪ੍ਰਾਰਥਨਾ ਤੇ ਡਾਂਸ ਹੋਇਆ, ਪਰ ਉਸੇ ਦੌਰਾਨ ਭਗਦੜ ਮਚ ਗਈ। ਲੋਕ ਬਚਣ ਲਈ ਇਕ-ਦੂਸਰੇ ਦੇ ਉੱਪਰੋਂ ਨਿਕਲਣ ਲੱਗੇ। ਪੁਲਿਸ ਤੇ ਪੈਰਾ-ਮੈਡੀਕਲ ਨਾਲ ਜੁੜੇ ਲੋਕਾਂ ਨੇ ਜ਼ਖ਼ਮੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।

Posted By: Seema Anand