ਏਜੰਸੀ, ਕੋਲੰਬੋ : ਸ੍ਰੀਲੰਕਾ ਵਿਚ ਗੋਤਬਾਯਾ ਰਾਜਪਕਸ਼ੇ ਨੇ ਅੱਜ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ। ਉਹ ਦੇਸ਼ ਦੇ 7ਵੇਂ ਰਾਸ਼ਟਰਪਤੀ ਬਣੇ। ਉਨ੍ਹਾਂ ਨੂੰ ਐਤਵਾਰ ਨੂੰ ਚੁਣਾਵੀ ਨਤੀਜਿਆਂ ਵਿਚ ਜਿੱਤ ਹਾਸਲ ਹੋਈ ਸੀ। ਜਾਣਾਕਾਰੀ ਮੁਤਾਬਕ ਰਾਜਪਕਸ਼ੇ ਜਿਨ੍ਹਾਂ ਨੇ ਸ੍ਰੀਲੰਕਾ ਐਸਐਲੀਪੀਪੀ ਪਾਰਟੀ ਵੱਲੋਂ ਰਾਸ਼ਟਰਪਤੀ ਦੀ ਚੋਣ ਲੜੀ।

ਸਹੁੰ ਚੁੱਕ ਸਮਾਗਮ ਪੁਰਾਤਨ ਬੋਧੀ ਸ਼ਹਿਰ ਅਨੁਰਾਧਪੁਰਾ ਵਿਚ ਰੂਵਨਵੇਲੀਸਆ ਵਿਚ ਆਯੋਜਿਤ ਕੀਤਾ ਗਿਆ। ਉਨ੍ਹਾਂ ਦੀ ਪਾਰਟੀ ਐਸਐਲਪੀਪੀ ਅਤੇ ਵਿਰੋਧੀ ਧਿਰ ਦੇ ਨੇਤਾ ਮਹਿੰਦਾ ਰਾਜਪਕਸ਼ੇ, ਪਾਰਟੀ ਪ੍ਰਧਾਨ ਜੀਐਲ ਪੀਰਿਸ, ਰਾਸ਼ਟਰੀ ਸੰਗਠਨ ਬਸਪਾ ਰਾਜਪਕਸ਼ੇ, ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਧੇ ਸਣੇ ਹੋਰ ਰਾਜਨੀਤਿਕ ਨੇਤਾ ਸਮਾਗਮ ਵਿਚ ਮੌਜੂਦ ਸਨ।

Posted By: Tejinder Thind