ਸਿਓਲ, ਏਐੱਨਆਈ : ਕੋਰੀਆ ਰੋਗ ਨਿਯੰਤਰਣ ਅਤੇ ਰੋਕਥਾਮ ਏਜੰਸੀ (ਕੇਡੀਸੀਏ) ਨੇ ਇਕ ਬਿਆਨ ਵਿਚ ਕਿਹਾ ਕਿ ਦੱਖਣੀ ਕੋਰੀਆ ਨੇ ਪਿਛਲੇ ਦਿਨੀਂ ਕੋਵੀਡ -19 ਮਾਮਲਿਆਂ ਵਿਚ ਸਭ ਤੋਂ ਵੱਧ ਰੋਜ਼ਾਨਾ ਵਾਧਾ ਦਰਜ ਕੀਤਾ ਹੈ। ਕੇਡੀਸੀਏ ਨੇ ਕਿਹਾ ਕਿ ਮੰਗਲਵਾਰ ਨੂੰ ਦੇਸ਼ ਵਿਚ 1,896 ਨਵੇਂ ਕੋਰੋਨਾ ਵਾਇਰਸ ਮਾਮਲੇ ਦਰਜ ਕੀਤੇ ਗਏ। ਇਸ ਤੋਂ ਪਹਿਲਾਂ 9 ਜੁਲਾਈ ਨੂੰ ਰਿਕਾਰਡ 1,318 ਕੋਰੋਨਾ ਕੇਸ ਦਰਜ ਕੀਤੇ ਗਏ ਸਨ।

ਨਵੇਂ ਮਾਮਲਿਆਂ ਵਿਚੋਂ 1,823 ਸਥਾਨਕ ਸਨ ਅਤੇ 73 ਵਿਦੇਸ਼ੀ ਦੇਸ਼ਾਂ ਨਾਲ ਜੁੜੇ ਹੋਏ ਸਨ। ਇਸ ਦੇ ਨਾਲ ਹੀ ਦੇਸ਼ ਵਿਚ ਹੁਣ ਤਕ ਕੁੱਲ 193,427 ਲੋਕ ਇਨਫੈਕਟਿਡ ਹੋਏ ਹਨ, ਜਿਨ੍ਹਾਂ ਵਿਚੋਂ 170,494 ਲੋਕਾਂ ਨੂੰ ਪਹਿਲਾਂ ਹੀ ਛੁੱਟੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪਿਛਲੇ ਦਿਨ ਚਾਰ ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਦੀ ਕੁੱਲ ਗਿਣਤੀ 2,083 ਹੋ ਗਈ ਹੈ। ਦੇਸ਼ ਵਿਚ ਮੌਤ ਦਰ 1.08 ਪ੍ਰਤੀਸ਼ਤ ਹੈ।

ਇਸਦੇ ਨਾਲ ਹੀ, ਵਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ, ਦੱਖਣੀ ਕੋਰੀਆ ਦੇ ਸਿਹਤ ਅਧਿਕਾਰੀਆਂ ਨੇ ਪਿਛਲੇ ਹਫਤੇ ਰਾਜਧਾਨੀ ਖੇਤਰ ਵਿਚ ਸਮਾਜਿਕ ਦੂਰੀ ਦੇ ਸਖ਼ਤ ਨਿਯਮਾਂ ਨੂੰ ਦੋ ਹਫ਼ਤਿਆਂ ਲਈ ਵਧਾ ਦਿੱਤਾ ਹੈ। ਦੱਸ ਦੇਈਏ ਕਿ ਦੇਸ਼ ਵਿਚ ਹਰ ਦਿਨ ਕੋਰੋਨਾ ਦੇ ਵੱਧ ਰਹੇ ਕੇਸਾਂ ਕਾਰਨ ਪ੍ਰਸ਼ਾਸਨ ‘ਤੇ ਸਮਾਜਿਕ ਦੂਰੀ ਦੇ ਸਖ਼ਤ ਨਿਯਮ ਲਾਗੂ ਕਰਨ ਲਈ ਦਬਾਅ ਵਧ ਰਿਹਾ ਸੀ।

ਸਿਓਲ ਪ੍ਰਾਂਤ, ਗੇਯੋਂਗਗੀ ਸੂਬੇ ਦੇ ਨਾਲ ਲੱਗਦੇ ਅਤੇ ਪੱਛਮੀ ਬੰਦਰਗਾਹ ਦੇ ਸ਼ਹਿਰ ਇੰਚਿਓਨ ਵਿਚ, ਲੈਵਲ 4 ਸੋਸ਼ਲ ਡਿਸਟੇਂਸਿੰਗ ਦੇ ਦਿਸ਼ਾ-ਨਿਰਦੇਸ਼ਾਂ ਨੂੰ 8 ਅਗਸਤ ਤਕ ਭਆਵ ਦੋ ਹੋਰ ਹਫਤਿਆਂ ਲਈ ਵਧਾ ਦਿੱਤਾ ਗਿਆ ਹੈ।

Posted By: Ramandeep Kaur